ਹਾਦਸੇ ’ਚ ਐਕਟਿਵਾ ਸਵਾਰ ਜ਼ਖ਼ਮੀ
ਥਾਣਾ ਡਿਵੀਜ਼ਨ ਨੰਬਰ 4 ਦੇ ਇਲਾਕੇ ਭਾਈ ਮੰਨਾ ਸਿੰਘ ਨਗਰ ਨਜ਼ਦੀਕ ਝੁੱਗੀਆਂ ਮੇਨ ਰੋਡ ਨੇੜੇ ਕਾਰ ਦੀ ਟੱਕਰ ਨਾਲ ਐਕਟਿਵਾ ਸਕੂਟਰ ਸਵਾਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਿਊ ਜਨਤਾ ਨਗਰ ਵਾਸੀ...
Advertisement
ਥਾਣਾ ਡਿਵੀਜ਼ਨ ਨੰਬਰ 4 ਦੇ ਇਲਾਕੇ ਭਾਈ ਮੰਨਾ ਸਿੰਘ ਨਗਰ ਨਜ਼ਦੀਕ ਝੁੱਗੀਆਂ ਮੇਨ ਰੋਡ ਨੇੜੇ ਕਾਰ ਦੀ ਟੱਕਰ ਨਾਲ ਐਕਟਿਵਾ ਸਕੂਟਰ ਸਵਾਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਿਊ ਜਨਤਾ ਨਗਰ ਵਾਸੀ ਸਤਪ੍ਰੀਤ ਸਿੰਘ ਆਪਣੀ ਐਕਟਿਵਾ ’ਤੇ ਰਾਤ ਨੂੰ ਘੰਟਾ ਘਰ ਤੋਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ। ਜਦੋਂ ਉਹ ਭਾਈ ਮੰਨਾ ਸਿੰਘ ਨਗਰ ਨੇੜੇ ਝੁੱਗੀਆਂ ਮੇਨ ਰੋਡ ’ਤੇ ਤਿੰਨ-ਚਾਰ ਲੜਕੇ ਸੜਕ ’ਤੇ ਖੜ੍ਹੇ ਸੀ। ਉਨ੍ਹਾਂ ਨੂੰ ਵੇਖ ਕੇ ਉਹ ਘਬਰਾ ਗਿਆ ਤੇ ਐਕਟਿਵਾ ਪਿੱਛੇ ਨੂੰ ਮੋੜਨ ਲੱਗਾ। ਇਸ ਦੌਰਾਨ ਘੰਟਾ ਘਰ ਵੱਲੋਂ ਆ ਰਹੀ ਆਲਟੋ ਕਾਰ ਉਸਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×

