ਟਰੈਕਟਰ ਟਰਾਲੀ ਦੀ ਟੱਕਰ ਨਾਲ ਐਕਟਿਵਾ ਸਵਾਰ ਦੀ ਮੌਤ
ਥਾਣਾ ਸਦਰ ਦੇ ਇਲਾਕੇ ਪਿੰਡ ਬੇਗੋਆਣਾ ਮੇਨ ਰੋਡ ’ਤੇ ਟਰੈਕਟਰ ਟਰਾਲੀ ਦੀ ਟੱਕਰ ਨਾਲ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮੁੱਹਲਾ ਬੇਗੋਆਣਾ ਵਾਸੀ ਮਨੋਜ ਕੁਮਾਰ ਦੇ ਪਿਤਾ ਸ਼ਾਮ ਸੁੰਦਰ ਐਕਟਿਵਾ ’ਤੇ ਜਾ ਰਹੇ ਸਨ ਤਾਂ ਅੱਗੋਂ ਤੇਜ਼ ਰਫ਼ਤਾਰ ਨਾਲ ਆ...
Advertisement
ਥਾਣਾ ਸਦਰ ਦੇ ਇਲਾਕੇ ਪਿੰਡ ਬੇਗੋਆਣਾ ਮੇਨ ਰੋਡ ’ਤੇ ਟਰੈਕਟਰ ਟਰਾਲੀ ਦੀ ਟੱਕਰ ਨਾਲ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮੁੱਹਲਾ ਬੇਗੋਆਣਾ ਵਾਸੀ ਮਨੋਜ ਕੁਮਾਰ ਦੇ ਪਿਤਾ ਸ਼ਾਮ ਸੁੰਦਰ ਐਕਟਿਵਾ ’ਤੇ ਜਾ ਰਹੇ ਸਨ ਤਾਂ ਅੱਗੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੈਕਟਰ ਟਰਾਲੀ ਦੇ ਚਾਲਕ ਦਿਨੇਸ਼ ਪ੍ਰਸ਼ਾਦ ਨੇ ਸਕੂਟਰ ਨੂੰ ਟੱਕਰ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਤੇ ਸਖ਼ਤ ਜ਼ਖ਼ਮੀ ਹੋ ਗਿਆ। ਹਸਪਤਾਲ ਲਿਜਾਉਣ ਤੋਂ ਪਹਿਲਾਂ ਹੀ ਸ਼ਾਮ ਸੁੰਦਰ ਦੀ ਮੌਤ ਹੋ ਗਈ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦਿਨੇਸ਼ ਪ੍ਰਸ਼ਾਦ ਵਾਸੀ ਗੁਰੁ ਦੇਵ ਪਿੰਡ ਪੱਦੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ ਹੈ।
Advertisement
Advertisement
×