ਸੜਕ ਹਾਦਸੇ ’ਚ ਐਕਟਿਵਾ ਚਾਲਕ ਜ਼ਖ਼ਮੀ
ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਸਥਿਤ ਪਿੰਡ ਸੁਨੇਤ ਦੀ ਟੈਲੀਫੋਨ ਐਕਸਚੇਂਜ ਨੇੜੇ ਇੱਕ ਗੱਡੀ ਦੀ ਟੱਕਰ ਲੱਗਣ ਕਾਰਨ ਐਕਟਿਵਾ ਸਕੂਟਰ ਚਾਲਕ ਦੀ ਲੱਤ ਟੁੱਟ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਬਲਾਕ-ਈ ਭਾਈ ਰਣਧੀਰ ਸਿੰਘ ਨਗਰ...
Advertisement
ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਸਥਿਤ ਪਿੰਡ ਸੁਨੇਤ ਦੀ ਟੈਲੀਫੋਨ ਐਕਸਚੇਂਜ ਨੇੜੇ ਇੱਕ ਗੱਡੀ ਦੀ ਟੱਕਰ ਲੱਗਣ ਕਾਰਨ ਐਕਟਿਵਾ ਸਕੂਟਰ ਚਾਲਕ ਦੀ ਲੱਤ ਟੁੱਟ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਬਲਾਕ-ਈ ਭਾਈ ਰਣਧੀਰ ਸਿੰਘ ਨਗਰ ਵਾਸੀ ਕੁਲਦੀਪ ਸਿੰਘ ਆਪਣੇ ਐਕਟਿਵਾ ਸਕੂਟਰ ’ਤੇ ਕੰਮ ਕਾਰ ਸਬੰਧੀ ਪਿੰਡ ਸੁਨੇਤ ਵੱਲ ਜਾ ਰਿਹਾ ਸੀ ਤਾਂ ਟੈਲੀਫੋਨ ਐਕਸਚੇਂਜ ਦੇ ਕੋਲ ਪਿੰਡ ਸੁਨੇਤ ਫਾਟਕਾਂ ਵੱਲੋ ਬਲੈਰੋ ਗੱਡੀ ਆਈ ਜਿਸ ਦੇ ਚਾਲਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਉਸਦੇ ਐਕਟਿਵਾ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
Advertisement
×

