ਪ੍ਰਸ਼ਾਸਨ ਵੱਲੋਂ ਬੁੱਢਾ ਦਰਿਆ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ ਜਿਸ ਤਹਿਤ ਪੁਲੀਸ ਵੱਲੋਂ 15 ਡੇਅਰੀ ਮਾਲਕਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਟਿੱਬਾ ਦੀ ਪੁਲੀਸ ਨੂੰ ਸਹਾੲਇਕ ਕਾਰਪੋਰੇਸ਼ਨ ਇੰਜਨੀਅਰ ਲੁਧਿਆਣਾ ਅਰਥਨ ਵਾਟਰ ਐਂਡ ਵੇਸਟਵਾਟਰ ਮੈਨੇਜਮੇਂਟ ਲਿਮਟਿਡ, ਜੋਨ-ਬੀ ਅੰਮ੍ਰਿਤਪਾਲ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਨਗਰ ਨਿਗਮ ਵੱਲੋਂ ਡੇਅਰੀ ਮਾਲਕਾਂ ਨੂੰ ਕਈ ਵਾਰ ਰੋਕਣ ਦੇ ਬਾਵਜ਼ੂਦ ਉਨ੍ਹਾਂ ਵੱਲੋਂ ਡੇਅਰੀਆਂ ਦਾ ਵੇਸਟ ਮਟੀਰੀਅਲ (ਗੋਹਾ ਕੂੜਾ ਕਰਕਟ) ਨਜ਼ਾਇਜ ਤਰੀਕੇ ਨਾਲ ਬੁੱਢੇ ਦਰਿਆ ਵਿੱਚ ਸੁੱਟਿਆ ਜਾਂਦਾ ਹੈ ਜਿਸ ਕਰਕੇ ਜਿੱਥੇ ਬੁੱਢਾ ਦਰਿਆ ਪ੍ਰਦੂਸ਼ਿਤ ਹੋ ਰਿਹਾ ਹੈ ਉੱਥੇ ਲੋਕਾਂ ਦੀ ਸਿਹਤ ਤੇ ਵੀ ਕਾਫ਼ੀ ਬੁਰਾ ਪ੍ਰਭਾਵ ਪੈ ਰਿਹਾ ਹੈ। ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗੁਰਨਾਮ ਡੇਅਰੀ ਮਾਤਾ ਕਰਮਸਰ ਕਲੋਨੀ, ਟਿੰਕੂ ਡੇਅਰੀ, ਅਜੈ ਕੁਮਾਰ, ਵੀਰੂ ਡੇਅਰੀ, ਜਗਦੀਸ਼ ਡੇਅਰੀ, ਭੂਸ਼ਣ ਡੇਅਰੀ, ਹਰਬੰਸ ਲਾਲ ਡੇਅਰੀ ਗੀਤਾ ਨਗਰ, ਨੇੜੇ ਤਾਜਪੁਰ ਰੋਡ, ਚਾਚਾ ਡੇਅਰੀ 2 ਨੰਬਰ ਡੇਅਰੀ), ਰਜਿੰਦਰ ਸਿੰਘ ਇਕਬਾਲ ਨਗਰ, ਨੇੜੇ ਸਤਸੰਗ ਘਰ, ਮੁਨਸ਼ੀ ਰਾਮ ਇਕਬਾਲ ਨਗਰ, ਹਾਕਮ ਡੇਅਰੀ ਇਕਬਾਲ ਨਗਰ, ਜੋਗਿੰਦਰ ਪਾਲ ਇਕਬਾਲ ਨਗਰ ਅਤੇ ਤਰਲੋਚਨ ਸਿੰਘ ਵਿਜੈ ਨਗਰ ਪੁੱਲੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
+
Advertisement
Advertisement
Advertisement
×