ਦੋ ਪੇਟੀਆਂ ਸ਼ਰਾਬ ਸਣੇ ਮੁਲਜ਼ਮ ਕਾਬੂ
ਸਥਾਨਕ ਪੁਲੀਸ ਵਲੋਂ ਦੋ ਪੇਟੀਆਂ ਸ਼ਰਾਬ ਸਣੇ ਰਾਮ ਸਰਨ ਵਾਸੀ ਚੱਕ ਸ਼ੰਮੂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਗੜ੍ਹੀ ਨਹਿਰ ਪੁਲ ’ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਚਮਕੌਰ ਸਾਹਿਬ ਵਲੋਂ...
Advertisement
ਸਥਾਨਕ ਪੁਲੀਸ ਵਲੋਂ ਦੋ ਪੇਟੀਆਂ ਸ਼ਰਾਬ ਸਣੇ ਰਾਮ ਸਰਨ ਵਾਸੀ ਚੱਕ ਸ਼ੰਮੂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਗੜ੍ਹੀ ਨਹਿਰ ਪੁਲ ’ਤੇ ਗਸ਼ਤ ਕੀਤੀ ਜਾ ਰਹੀ ਸੀ ਕਿ ਚਮਕੌਰ ਸਾਹਿਬ ਵਲੋਂ ਆ ਰਹੇ ਮੋਟਰਸਾਈਕਲ ਚਾਲਕ ਨੂੰ ਜਾਂਚ ਲਈ ਰੋਕਿਆ। ਮੋਟਰਸਾਈਕਲ ਚਾਲਕ ਪੁਲੀਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਆਪਣਾ ਵਾਹਨ ਭਜਾਉਣ ਲੱਗਾ ਜਿਸ ਨੂੰ ਕਾਬੂ ਕਰ ਲਿਆ ਗਿਆ। ਚਾਲਕ ਨੇ ਆਪਣਾ ਨਾਮ ਰਾਮ ਸਰਨ ਦੱਸਿਆ ਅਤੇ ਉਸ ਨੇ ਆਪਣੇ ਮੋਟਰਸਾਈਕਲ ’ਤੇ ਪਲਾਸਟਿਕ ਦਾ ਥੈਲਾ ਲੱਦਿਆ ਸੀ ਜਿਸ ’ਚੋਂ 24 ਬੋਤਲਾਂ ਸ਼ਰਾਬ ਦੀਆਂ ਮਿਲੀਆਂ ਜੋ ਕਿ ਪੰਜਾਬ ਵਿਚ ਨਾ ਵਿਕਣਯੋਗ ਹਨ। ਪੁਲੀਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Advertisement
Advertisement
×