ਕਿੱਲੋ ਤੋਂ ਵੱਧ ਅਫ਼ੀਮ ਸਣੇ ਮੁਲਜ਼ਮ ਕਾਬੂ
ਥਾਣਾ ਸੁਧਾਰ ਦੀ ਪੁਲੀਸ ਨੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਥਾਣੇ ਦੀ ਕੰਧ ਨਾਲ ਲੱਗਦੀ ਅਨਾਜ ਮੰਡੀ ਵਿੱਚੋਂ ਪਿੰਡ ਬੁਰੂਮਾਂ ਵਾਸੀ ਪਤਰਸ ਔਡੀਆ (25) ਨੂੰ ਇੱਕ ਕਿੱਲੋ 11 ਗਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਉਪ-ਪੁਲੀਸ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ...
Advertisement
ਥਾਣਾ ਸੁਧਾਰ ਦੀ ਪੁਲੀਸ ਨੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਥਾਣੇ ਦੀ ਕੰਧ ਨਾਲ ਲੱਗਦੀ ਅਨਾਜ ਮੰਡੀ ਵਿੱਚੋਂ ਪਿੰਡ ਬੁਰੂਮਾਂ ਵਾਸੀ ਪਤਰਸ ਔਡੀਆ (25) ਨੂੰ ਇੱਕ ਕਿੱਲੋ 11 ਗਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਉਪ-ਪੁਲੀਸ ਕਪਤਾਨ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲੀਸ ਨੂੰ ਸੂਹ ਮਿਲੀ ਸੀ ਕਿ ਸੱਜੀ ਲੱਤ ਤੋਂ ਪੋਲੀਓ ਦਾ ਸ਼ਿਕਾਰ ਪਤਰਸ ਔਡੀਆ ਅਫ਼ੀਮ ਲੈ ਕੇ ਸਾਥੀ ਰਾਜਨ ਵਾਸੀ ਝਾਰਖੰਡ ਸਣੇ ਗਾਹਕਾਂ ਨੂੰ ਉਡੀਕ ਰਿਹਾ ਹੈ। ਪੁਲੀਸ ਨੇ ਪਤਰਸ ਨੂੰ ਕਾਬੂ ਕਰ ਲਿਆ ਜਦਕਿ ਰਾਜਨ ਭੱਜ ਗਿਆ। ਜਾਂਚ ਅਫ਼ਸਰ ਜਸਵਿੰਦਰ ਸਿੰਘ ਨੇ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਅਫ਼ੀਮ ਤੋਂ ਇਲਾਵਾ ਮੋਬਾਈਲ ਫ਼ੋਨ ਤੇ 700 ਰੁਪਏ ਬਰਾਮਦ ਹੋਏ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਉਸ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਮਨਜ਼ੂਰ ਹੋਇਆ ਹੈ।
Advertisement
Advertisement