DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਵੱਦੀ ਟਕਸਾਲ ਵਿੱਚ ਨਿੱਤਨੇਮ ਬਾਣੀਆਂ ਦਾ ਸਟੀਕ ਲੋਕ ਅਰਪਣ

ਗਿਆਨੀ ਗੁਰਮਿੰਦਰ ਸਿੰਘ, ਸੰਤ ਹਰਭਜਨ ਸਿੰਘ ਢੁੱਡੀਕੇ, ਸੰਤ ਅਮੀਰ ਸਿੰਘ ਤੇ ਡਾ. ਅਨੁਰਾਗ ਸਿੰਘ ਵੱਲੋਂ ਸ਼ਮੂਲੀਅਤ
  • fb
  • twitter
  • whatsapp
  • whatsapp
featured-img featured-img
ਨਿਤਨੇਮ ਬਾਣੀਆਂ ਦਾ ਸਟੀਕ ਜਾਰੀ ਕਰਦੇ ਹੋਏ ਪਤਵੰਤੇ। -ਫੋਟੋ: ਗੁਰਿੰਦਰ
Advertisement

ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਹੋਏ ਸਮਾਗਮ ਦੌਰਾਨ ਉੱਘੇ ਕਾਰੋਬਾਰੀ ਰਣਜੋਧ ਸਿੰਘ ਵੱਲੋਂ ਪ੍ਰਕਾਸ਼ਿਤ ਅਤੇ ਵਿਸਮਾਦ ਨਾਦ ਜਵੱਦੀ ਟਕਸਾਲ ਦੇ ਸਹਿ ਪ੍ਰਕਾਸ਼ਨ ਤਹਿਤ ਨਿੱਤਨੇਮ ਦੀਆਂ ਬਾਣੀਆਂ ਦਾ ਸਟੀਕ ਸੰਗਤ ਅਰਪਣ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ  ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸੰਤ ਹਰਭਜਨ ਸਿੰਘ ਢੁੱਡੀਕੇ, ਸੰਤ ਅਮੀਰ ਸਿੰਘ, ਡਾ. ਅਨੁਰਾਗ ਸਿੰਘ ਤੇ ਰਣਜੋਧ ਸਿੰਘ ਨੇ ਪੰਥਕ ਪ੍ਰੰਪਰਾ ਅਨੁਸਾਰ ਇਹ ਸਟੀਕ ਸੰਗਤ ਭੇਟਾ ਕੀਤਾ।

ਇਸ ਤੋਂ ਪਹਿਲਾਂ ਸੰਤ ਅਮੀਰ ਸਿੰਘ ਨੇ ਨਾਮ ਸਿਮਰਨ ਕਰਵਾਇਆ ਜਦਕਿ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਨੇ ਨਿੱਤਨੇਮ ਦੀਆਂ ਬਾਣੀਆਂ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਰਣਜੋਧ ਸਿੰਘ ਨੇ ਕਿਹਾ ਕਿ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਭਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਉਨ੍ਹਾਂ ਗੁਰਬਾਣੀ ਦਾ ਅਧਿਐਨ ਕਰਕੇ ਇਹ ਕਾਰਜ ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਦੀ ਦੇਖ ਰੇਖ ਹੇਠ ਸਿਰੇ ਚਾੜ੍ਹਿਆ ਹੈ। ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਕਿਹਾ ਕਿ ਗੁਰਬਾਣੀ ਲੋਕ ਅਤੇ ਪਰਲੋਕ ਨੂੰ ਸੁਧਾਰਨ ਅਤੇ ਸਮਾਜਿਕ ਤੌਰ ਤੇ ਜੀਵਨ ਨੂੰ ਉਚੇਰਾ ਕਰਨ ਲਈ ਅਗਵਾਈ ਕਰਦੀ ਹੈ।

Advertisement

ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਨੇ ਇਤਿਹਾਸ ਦੇ ਅਣਛੋਹੇ ਪੱਖਾਂ, ਸਾਹਮਣੇ ਆਉਂਦੀਆਂ ਕਮੀਆਂ ਅਤੇ ਵਿਗੜੇ ਜਾ ਰਹੇ ਪੱਖਾਂ ਤੋਂ ਸੰਗਤ ਨੂੰ ਹਲੂਣਾ ਦਿੱਤਾ। ਸੰਤ ਗਿਆਨੀ ਅਮੀਰ ਸਿੰਘ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਬਾਣੀ ਆਤਮਿਕ ਅਤੇ ਸਦਾਚਾਰਕ ਰਹਿਨੁਮਾਈ ਦਾ ਅਨਮੋਲ ਖਜ਼ਾਨਾ ਹੈ।

Advertisement
×