DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਿਖਾਰੀ ਸਭਾ ਰੌਣੀ ਦੀ ਮਹਿਫ਼ਲ ’ਚ ਰਚਨਾਵਾਂ ਦਾ ਦੌਰ

ਲਿਖਾਰੀ ਸਭਾ ਰੌਣੀ ਦੀ ਸੰਗੀਤਕ ਮਹਿਫ਼ਲ ਸੇਵਾ ਮੁਕਤ ਹੈੱਡਮਾਸਟਰ ਬਲਜੀਤ ਸਿੰਘ ਰੌਣੀ ਦੀ ਪ੍ਰਧਾਨਗੀ ਹੇਠ ਪੰਚਾਇਤ ਘਰ ਰੌਣੀ ਵਿੱਚ ਲੱਗੀ, ਜਿਸ ਵਿੱਚ ਵੱਖ-ਵੱਖ ਗੀਤਕਾਰਾਂ, ਸਾਹਿਤਕਾਰਾਂ ਤੇ ਸ਼ਾਇਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮਿਲਕਫ਼ੈਡ ਪੰਜਾਬ...
  • fb
  • twitter
  • whatsapp
  • whatsapp
featured-img featured-img
ਲਿਖਾਰੀ ਸਭਾ ਰੌਣੀ ਦੀ ਇਕੱਤਰਤਾ ਵਿੱਚ ਹਾਜ਼ਰ ਪਤਵੰਤੇ। -ਫੋਟੋ: ਜੱਗੀ
Advertisement

ਲਿਖਾਰੀ ਸਭਾ ਰੌਣੀ ਦੀ ਸੰਗੀਤਕ ਮਹਿਫ਼ਲ ਸੇਵਾ ਮੁਕਤ ਹੈੱਡਮਾਸਟਰ ਬਲਜੀਤ ਸਿੰਘ ਰੌਣੀ ਦੀ ਪ੍ਰਧਾਨਗੀ ਹੇਠ ਪੰਚਾਇਤ ਘਰ ਰੌਣੀ ਵਿੱਚ ਲੱਗੀ, ਜਿਸ ਵਿੱਚ ਵੱਖ-ਵੱਖ ਗੀਤਕਾਰਾਂ, ਸਾਹਿਤਕਾਰਾਂ ਤੇ ਸ਼ਾਇਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮਿਲਕਫ਼ੈਡ ਪੰਜਾਬ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਅਸ਼ੋਕ ਰੌਣੀ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਾਲ ਸ਼ਮਸਪੁਰ, ਰਾਜਿੰਦਰ ਸਿੰਘ ਲੱਖਾ ਰੌਣੀ, ਯਾਦ ਰੌਣੀ, ਸੰਤੋਖ਼ ਅਣਪੜ੍ਹ ਰੌਣੀ, ਢਾਡੀ ਬਲਵੀਰ ਸਿੰਘ ਰੌਣੀ ਤੇ ਪਵਨ ਰੌਣੀ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਹੈੱਡਮਾਸਟਰ ਬਲਜੀਤ ਸਿੰਘ ਰੌਣੀ ਨੇ ਨਿਭਾਈ। ਇਸ ਮੌਕੇ ਨੰਬਰਦਾਰ ਨਰਪਿੰਦਰ ਸਿੰਘ ਬੈਨੀਪਾਲ, ਸਰਪੰਚ ਕੁਲਦੀਪ ਸਿੰਘ, ਹੈਪੀ ਰੌਣੀ, ਗੋਪੀ ਰੌਣੀ, ਬਾਬਾ ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਰੌਣੀ, ਬਲਜੀਤ ਸਿੰਘ ਗੋਲਾ ਜਰਗ, ਸਰਬਜੀਤ ਸਿੰਘ, ਮਾਸਟਰ ਨਿੱਕਾ ਸਿੰਘ ਮਲਕਪੁਰ, ਅਮਨਾ ਰੌਣੀ, ਅਨਵਰ ਰੌਣੀ, ਕਰਨ ਰੌਣੀ, ਅਮਰੀਕ ਸਿੰਘ ਮੀਕਾ, ਰਾਜਨ ਰੌਣੀ ਸਮੇਤ ਹੋਰ ਹਾਜ਼ਰ ਸਨ।

ਕੈਪਸ਼ਨ: ਲਿਖਾਰੀ ਸਭਾ ਰੌਣੀ ਦੀ ਇਕੱਤਰਤਾ ਵਿੱਚ ਹਾਜ਼ਰ ਪਤਵੰਤੇ। -ਫੋਟੋ: ਜੱਗੀ

Advertisement

Advertisement
×