ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮ੍ਰਪਿਤ 27ਵੇਂ ਧਾਰਮਿਕ ਨੂਰੀ ਦੀਵਾਨ ਦਾਣਾ ਮੰਡੀ ਵਿੱਚ ਸਜਾਏ ਗਏ ਜਿਨ੍ਹਾਂ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਦੀਵਾਨਾਂ ਦੌਰਾਨ ਸ਼ਾਮ ਦੇ ਸਮੇਂ ਸਜਾਏ ਗਏ ਦੀਵਾਨ ’ਚ ਕਵੀਸ਼ਰੀ ਜਥਿਆਂ ਨੇ ਗੁਰੂ ਜੱਸ ਗਾਇਆ। ਉਪਰੰਤ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਕਥਾ ਵਿਚਾਰ ਕਰਦਿਆਂ ਕਿਹਾ ਕਿ ਅਧਿਆਤਮਿਕ ਆਨੰਦ ਸਾਨੂੰ ਦੁਨਿਆਵੀ ਚੀਜ਼ਾਂ ਨਾਲ ਪ੍ਰਾਪਤ ਨਹੀਂ ਹੋ ਸਕਦਾ। ਇਹ ਆਨੰਦ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਾ ਜਨਮ 84 ਲੱਖ ਜੂਨਾਂ ਦੀ ਪ੍ਰਾਪਤੀ ਤੋਂ ਬਾਅਦ ਪ੍ਰਾਪਤ ਹੋਇਆ ਹੈ ਅਤੇ ਹੁਣ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਗੁਰੂ ਸ਼ਬਦ ਨਾਲ ਜੁੜੀਏ, ਅੰਮ੍ਰਿਤ ਵੇਲਾ ਸੰਭਾਲੀਏ ਅਤੇ ਗੁਰੂ ਵਾਲੇ ਬਣੀਏ।
ਉਨ੍ਹਾਂ ਸੰਗਤ ਨੂੰ ਮੂਲ-ਮੰਤਰ ਦਾ ਉਚਾਰਨ ਕਰਵਾਇਆ ਅਤੇ ਮੂਲ ਮੰਤਰ ਦੀ ਵਿਧੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਜੀਤ ਸਿੰਘ, ਚਮਕੌਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਟੀਟੂ, ਪ੍ਰਿਤਪਾਲ ਸਿੰਘ, ਪ੍ਰੇਮ ਸਿੰਘ ਪੀ ਐਸ, ਹਰਧਿਆਨ ਸਿੰਘ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਹਰਪਾਲ ਸਿੰਘ, ਕੁਲਦੀਪ ਕੌਰ ਅਤੇ ਸਤਨਾਮ ਕੌਰ ਹਾਜ਼ਰ ਸਨ।