ਪੱਤਰ ਪ੍ਰੇਰਕ
ਸਮਰਾਲਾ, 25 ਜੂਨ
ਮਾਛੀਵਾੜਾ ਦੇ ਗੁਰੂ ਨਾਨਕ ਮੁਹੱਲਾ ਵਿਚ ਬਾਬਾ ਪੰਜ ਪੀਰ ਦੇ ਦਰਬਾਰ ’ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਮੇਲਾ ਤੇ ਭੰਡਾਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੁੱਖ ਸੇਵਾਦਾਰ ਮੀਆਂ ਭੂਰੇ ਸ਼ਾਹ ਖਲੀਫ਼ਾ ਨੇ ਸੰਗਤ ਨਾਲ ਮਿਲ ਕੇ ਬਾਬਾ ਪੰਜ ਪੀਰ ਦੇ ਦਰਬਾਰ ’ਤੇੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਮੇਲੇ ਵਿਚ ਕੱਵਾਲ ਪ੍ਰੇਮ ਸਾਗਰ, ਤਾਇਆਬ ਸਾਬਰੀ ਕਵਾਲ ਸਹਾਰਨਪੁਰ, ਬਿੱਟੂ ਐਂਡ ਸਾਹਿਲ ਚੰਡੀਗੜ੍ਹ, ਬਿੰਦੂ ਵਾਲੀਆ ਨੇ ਕੱਵਾਲੀਆਂ ਪੇਸ਼ ਕੀਤੀਆਂ। ਮੇਲੇ ਦੇ ਦੂਸਰੇ ਦਿਨ ਸੁੱਖਾ ਬਾਗੋਵਾਲੀਆ ਐਂਡ ਪਾਰਟੀ ਭਰਥਲਾ ਨੇ ਆਪਣੇ ਸਾਥੀ ਕਲਾਕਾਰਾਂ ਨਾਲ ਮਿਲ ਕੇ ਪੂਰਨ ਭਗਤ ਦੀ ਲੋਕ ਗਾਥਾ ਨੂੰ ਪੇਸ਼ ਕੀਤਾ ਜਿਸ ਨੇ ਦਰਸ਼ਕਾਂ ਨੂੰ ਸਵੇਰ ਤੱਕ ਬਿਠਾਈ ਰੱਖਿਆ।
ਨਾਟਕ ਵਿਚ ਕਰਨ ਨੇ ਪੂਰਨ ਭਗਤ, ਸ਼ਾਮ ਲਾਲ ਨੇ ਰਾਜਾ ਸਲਵਾਨ, ਸਿਮਰਨ ਨੇ ਇੱਛਰਾਂ, ਸੀਮਾ ਨੇ ਲੂਣਾ ਅਤੇ ਪ੍ਰੀਤ ਲਤਾ ਨੇ ਆਪਣੀ ਅਦਾਕਾਰੀ ਦਿਖਾਈ। ਮੇਲੇ ਵਿਚ ਪੁੱਜੇ ਕੱਵਾਲਾਂ ਤੇ ਕਲਾਕਾਰਾਂ ਨੂੰ ਮੁੱਖ ਸੇਵਾਦਾਰ ਮੀਆਂ ਭੂਰੇ ਸ਼ਾਹ ਖਲੀਫ਼ਾ, ਬਬਲੀ ਮਹੰਤ, ਡਾਇਰੈਕਟਰ ਗੁਰਮੁਖ ਦੀਪ, ਬਾਬਾ ਮੀਨੂ ਸ਼ਾਹ ਸਹਿਜ਼ਾਦਾ ਟਿੱਬੀ, ਦਰਸ਼ਨ ਸਾਂਈ ਦੌਲਤਪੁਰ, ਦੀਦੀ ਸਰਕਾਰ ਅਗਮਪੁਰ, ਸੰਜੂ ਸਾਂਈ ਨਾਲਾਗੜ, ਬਸ਼ੀਰਾ ਸਾਂਈ ਕਲੀਅਰ ਸਰੀਫ਼, ਮਲਕੀਤ ਸ਼ਾਹ ਸੰਧੂਆ, ਅਲੀ ਮੋਰਿੰਡਾ, ਦਿਲਸ਼ਾਦ ਬਸੀ ਪਠਾਣਾ, ਵਰੁਣਾ ਰਾਮ ਬਾਬਾ ਪੰਜ ਪੀਰ ਦਰਬਾਰ ਹਿਮਾਚਲ, ਸੁਦਾਮ ਹੁਸੈਨ, ਹਰਬੰਸ ਸਿੰਘ, ਮੁਹੰਮਦ ਇਬਰਾਹਿਮ ਲੱਡੂ, ਸਾਂਈ ਦਰਸ਼ਨ ਸ਼ਾਹ ਕੁਰਾਲੀ, ਸਾਬਰ ਖਲੀਲਪੁਰ, ਸਾਂਈ ਮਹਿਬੂਬ ਸ਼ਾਹ, ਬਾਬਾ ਸੋਮਨਾਥ, ਬਾਬਾ ਹਰਜੀਤ ਵੈਦ, ਸਤਪਾਲ ਵਿਰਦੀ, ਹਰਪ੍ਰੀਤ ਬੰਗੜ, ਰਵਿੰਦਰ ਕੌਰ, ਜਸਵੀਰ ਕੌਰ, ਜੰਨਤ ਬੇਗਮ, ਆਸ਼ਿਮਾ, ਰੇਸ਼ਮਾ ਨੇ ਸਨਮਾਨਿਤ ਕੀਤਾ। ਮੇਲੇ ਦੇ ਅਖੀਰ ਵਿਚ ਡਾਇਰੈਕਟਰ ਗੁਰਮੁਖ ਦੀਪ ਨੇ ਕਲਾਕਾਰਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਆਈ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ।