ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਦਾ ਵਫ਼ਦ ਹਰਜੋਤ ਬੈਂਸ ਨੂੰ ਮਿਲਿਆ
ਯੂਨੀਅਨ ਦੀਆਂ ਮੰਗਾਂ ’ਤੇ ਸਿੱਖਿਆ ਮੰਤਰੀ ਨੇ ਭਰੀ ਹਾਮੀ: ਖੱਟੜਾ
ਮਨਿਸਟਰੀਅਲ ਯੂਨੀਅਨ ਸਿੱਖਿਆ ਵਿਭਾਗ ਦਾ ਵਫ਼ਦ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਮਿਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਯੂਨੀਅਨ ਦੀਆਂ ਜਾਇਜ਼ ਮੰਗਾਂ ਤੇ ਸਿੱਖਿਆ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਸਾਰੀਆਂ ਮੰਗਾਂ ਨੂੰ ਵਿਸਥਾਰਪੂਰਵਕ ਢੰਗ ਨਾਲ ਸੁਣਿਆ ਅਤੇ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਮੰਗਾਂ ਦੋ-ਦੋ ਸਕੂਲ ਦੇਣ ਦਾ ਮੁੱਦਾ, ਸੁਪਰਡੈਂਟ ਤਰੱਕੀ ਲਈ ਤਜਰਬਾ ਇੱਕ ਸਾਲ ਕਰਨ, ਟੈਟ ਤੋ ਛੋਟ, ਨਵੀਂ ਪੈਨਸ਼ਨ ਸਕੀਮ ਤੋਂ ਪੁਰਾਣੀ ਪੈਨਸ਼ਨਾਂ ਸਕੀਮ ਵਿੱਚ ਆਏ ਕਰਮਚਾਰੀਆ ਨੂੰ ਜੀਪੀਐੱਫ ਨੰਬਰ ਅਲਾਟ ਕਰਵਾਉਣੇ, ਜੂਨੀਅਰ ਸਹਾਇਕਾਂ ਦੀਆਂ ਤਰੱਕੀਆਂ, ਵੋਕੇਸ਼ਨਲ ਕੋਟੇ ਵਿੱਚ ਕਲਰਕਾਂ ਦੀਆਂ ਤਰੱਕੀਆਂ, ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਅਤੇ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦੀਆਂ ਪ੍ਰਮੋਸ਼ਨਾਂ, ਸਟੈਨੋ ਟਾਈਪਿਸਟ ਤੋਂ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਤੋਂ ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਦੀਆਂ ਤਰੱਕੀਆਂ ਬਿਨ੍ਹਾ ਟੈਸਟ ਤੋ ਕਰਨ ਸੰਬੰਧੀ, ਸਟੈਨੋ ਟਾਈਪਿਸਟ ਤੋ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ, ਤਰਸ ਦੇ ਅਧਾਰ 'ਤੇ ਭਰਤੀ ਕਲਰਕਾਂ ਨੂੰ ਟਾਈਪ ਟੈਸਟ ਤੋ ਪੂਰਨ ਛੋਟ ਆਦਿ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋ ਮੋਗਾ ਵਿਖੇ ਛੇ ਅਧਿਆਪਕਾਂ ਤੇ ਕੀਤੇ ਗਏ ਗਲਤ ਪਰਚਿਆਂ ਬਾਰੇ ਵੀ ਵਿਰੋਧ ਕੀਤਾ ਗਿਆ। ਯੂਨੀਅਨ ਵਲੋਂ ਮੰਗ ਕੀਤੀ ਗਈ ਕਿ ਇਸ ਦੀ ਸਹੀ ਤਰੀਕੇ ਨਾਲ ਪੜਤਾਲ ਕਰਕੇ ਇਹਨਾਂ ਨਾਲ ਇਨਸਾਫ ਕੀਤਾ ਜਾਵੇ। ਇਸ ਮੌਕੇ ਜਥੇਬੰਦੀ ਦੇ ਸੂਬਾ ਚੇਅਰਮੈਨ ਮਲਕੀਅਤ ਸਿੰਘ ਅੰਮ੍ਰਿਤਸਰ, ਸੂਬਾ ਮੁੱਖ ਬੁਲਾਰਾ ਸ੍ਰੀ ਅਨੁਰਿਧ ਮੋਦਗਿੱਲ, ਅਡੀਸ਼ਨਲ ਪ੍ਰਧਾਨ ਪੰਜਾਬ ਜਸਪ੍ਰੀਤ ਸਿੰਘ ਮਾਨਸਾ, ਐਡ: ਸਕੱਤਰ ਨਰਿੰਦਰ ਸ਼ਰਮਾ ਪਠਾਨਕੋਟ, ਮਨਪ੍ਰੀਤ ਸਿੰਘ ਬਠਿੰਡਾ, ਪਰਮਪਾਲ ਸਿੰਘ ਸੂਬਾ ਵਿੱਤ ਸਕੱਤਰ, ਵਰੁਣ ਕੁਮਾਰ ਫਿਰੋਜ਼ਪੁਰ, ਰਵਿੰਦਰ ਸ਼ਰਮਾ ਬਰਨਾਲਾ , ਬਿਕਰਮਜੀਤ ਸਿੰਘ ਆਹਲੂਵਾਲੀਆ ਹੁਸ਼ਿਆਰਪੁਰ, ਰਮਨਦੀਪ ਸਿੰਘ ਪਟਿਆਲਾ, ਕਿਰਨ ਪ੍ਰਾਸ਼ਰ ਮੁਹਾਲੀ, ਸੰਦੀਪ ਭੱਟ ਰੂਪਨਗਰ, ਬਿਕਰਮਜੀਤ ਸਿੰਘ ਕਲੇਰ ਅੰਮ੍ਰਿਤਸਰ, ਸੁਖਦੇਵ ਸਿੰਘ ਅੰਮ੍ਰਿਤਸਰ, ਦੀਪਕ ਜੈਨ ਲੁਧਿਆਣਾ, ਅਮਨਇੰਦਰ ਸਿੰਘ ਲੁਧਿਆਣਾ, ਸਿਮਰਨਦੀਪ ਲੁਧਿਆਣਾ, ਗੁਰਪ੍ਰੀਤ ਸਿੰਘ ਸੰਗਰੂਰ, ਅਵਤਾਰ ਸਿੰਘ ਸੰਗਰੂਰ, ਹਰਜਿੰਦਰ ਸਿੰਘ ਜ਼ ਮਲੇਕੋਟਲਾ, ਹਰਪ੍ਰੀਤ ਸਿੰਘ ਰੋਪੜ, ਹਰਦੀਪ ਸਿੰਘ ਮਾਨਸਾ, ਪਰਮਪ੍ਰੀਤ ਸਿੰਘ, ਦਿਲਬਾਗ ਸਿੰਘ ਬਠਿੰਡਾ ਅਤੇ ਸੁਖਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਲਰਕ ਸਾਥੀ ਹਾਜ਼ਰ ਸਨ।