ਮਿਸ਼ਨ ਚੜ੍ਹਦੀਕਲਾ ਲਈ 67.89 ਲੱਖ ਦਾ ਚੈੱਕ ਭੇਟ
ਪੰਜਾਬ ਰਾਜ ਕੰਟੇਨਰ ਅਤੇ ਗੁਦਾਮ ਨਿਗਮ ਲਿਮਟਿਡ (ਕੌਨਵੇਅਰ) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 67 ਲੱਖ 89 ਹਜ਼ਾਰ ਰੁਪਏ ਦਾ ਚੈੱਕ ਹੜ੍ਹ ਪੀੜਤਾਂ ਦੀ ਮਦਦ ਲਈ ਮਿਸ਼ਨ ਚੜ੍ਹਦੀਕਲਾ ਲਈ ਚੰਡੀਗੜ੍ਹ ਵਿੱਚ ਸੌਂਪਿਆ ਗਿਆ ਹੈ। ਇਸ ਮੌਕੇ ਕੌਨਵੇਅਰ ਦੇ ਚੇਅਰਮੈਨ...
Advertisement 
ਪੰਜਾਬ ਰਾਜ ਕੰਟੇਨਰ ਅਤੇ ਗੁਦਾਮ ਨਿਗਮ ਲਿਮਟਿਡ (ਕੌਨਵੇਅਰ) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 67 ਲੱਖ 89 ਹਜ਼ਾਰ ਰੁਪਏ ਦਾ ਚੈੱਕ ਹੜ੍ਹ ਪੀੜਤਾਂ ਦੀ ਮਦਦ ਲਈ ਮਿਸ਼ਨ ਚੜ੍ਹਦੀਕਲਾ ਲਈ ਚੰਡੀਗੜ੍ਹ ਵਿੱਚ ਸੌਂਪਿਆ ਗਿਆ ਹੈ। ਇਸ ਮੌਕੇ ਕੌਨਵੇਅਰ ਦੇ ਚੇਅਰਮੈਨ ਡਾ. ਸੁਖਵਿੰਦਰ ਕੁਮਾਰ ਸੁੱਖੀ, ਉਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਡਾਇਰੈਕਟਰ ਰਵਿੰਦਰ ਪਾਲ ਸਿੰਘ ਪਾਲੀ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਜੈਨ ਦੀ ਅਗਵਾਈ ਵਿੱਚ ਅਧਿਕਾਰੀਆਂ ਦਾ ਵਫ਼ਦ ਨੇ ਇਹ ਚੈੱਕ ਸੌਂਪਿਆ। ਇਸ ਮੌਕੇ ਰਵਿੰਦਰਪਾਲ ਸਿੰਘ ਸਿੰਘ ਨੇ ਕਿਹਾ ਕਿ ਕੌਨਵੇਅਰ ਪਹਿਲਾਂ ਵਾਂਗ ਹੁਣ ਵੀ ਹਰ ਮੁਸ਼ਕਲ ਘੜੀ ਸੂਬੇ ਨਾਲ ਖੜ੍ਹਨਗੇ। ਮੁੱਖ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ, ਸੰਸਥਾ ਅਤੇ ਵਿਭਾਗ ਆਪਣੇ ਪੱਧਰ ਤੇ ਮਿਸ਼ਨ ਚੜ੍ਹਦੀਕਲਾ ਵਿੱਚ ਹਿੱਸਾ ਪਾਵੇ ਤਾਂ ਜੋ ਪੰਜਾਬ ਨੂੰ ਇਸ ਸੰਕਟ ਤੋਂ ਜਲਦੀ ਬਾਹਰ ਕੱਢਿਆ ਜਾ ਸਕੇ।
Advertisement
Advertisement 
× 

