ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

7 ਮਹੀਨੇ ਦੀ ਅਗਵਾ ਹੋਈ ਬੱਚੀ ਖਾਲੀ ਪਲਾਟ ’ਚੋਂ ਮਿਲੀ

ਮਾਂ ਅਤੇ ਦੋ ਭੈਣਾਂ ਨਾਲ ਸੌਂ ਰਹੀ ਸੀ ਬੱਚੀ; ਪੁਲੀਸ ਨੇ ਜਾਂਚ ਆਰੰਭੀ
ਬੱਚੀ ਨੂੰ ਸਿਵਲ ਹਸਪਤਾਲ ਵਿੱਚ ਜਾਂਚ ਲਈ ਲਿਜਾਂਦੇ ਹੋਏ। -ਹਿਮਾਂਸ਼ੂ ਮਹਾਜਨ
Advertisement

ਮਾਡਲ ਟਾਊਨ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਅੱਜ ਸੱਤ ਮਹੀਨਿਆਂ ਦੀ ਬੱਚੀ ਸ਼ੱਕੀ ਹਾਲਾਤਾਂ ਵਿੱਚ ਘਰੋਂ ਲਾਪਤਾ ਹੋ ਗਈ। ਇਹ ਘਟਨਾ ਰਾਤ ਵੇਲੇ ਵਾਪਰੀ ਜਦੋਂ ਬੰਦ ਘਰ ਵਿੱਚ ਦਾਖਲ ਹੋ ਕੇ ਕੋਈ ਬੱਚੀ ਨੂੰ ਚੁੱਕ ਕੇ ਲੈ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 3:30 ਵਜੇ ਲੜਕੀ ਦੀ ਵੱਡੀ ਭੈਣ ਰੋਣ ਲੱਗ ਪਈ। ਇਸ ਮਗਰੋਂ ਮਾਂ ਮੀਤ ਕੌਰ ਜਾਗ ਗਈ ਤੇ ਉਦੋਂ ਪਤਾ ਲੱਗਿਆ ਕਿ ਸੱਤ ਮਹੀਨਿਆਂ ਦੀ ਦਿਵਯਾਂਸ਼ੀ ਉਥੇ ਮੌਜੂਦ ਨਹੀਂ ਸੀ। ਮੀਤ ਕੌਰ ਦੇ ਰੌਲਾ ਪਾਉਣ ’ਤੇ ਸਾਰੇ ਇਕੱਠੇ ਹੋ ਗਏ ਤੇ ਪਰਿਵਾਰ ਸਣੇ ਆਂਢੀਆਂ-ਗੁਆਂਢੀਆਂ ਨੇ ਵੀ ਬੱਚੀ ਦੀ ਭਾਲ ਆਰੰਭ ਦਿੱਤੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਬੱਚੀ ਦੀ ਭਾਲ ਆਰੰਭ ਦਿੱਤੀ, ਜਿਸ ਮਗਰੋਂ ਬੱਚੀ ਦੁਪਹਿਰ ਵੇਲੇ ਘਰ ਦੇ ਪਿੱਛੇ ਇੱਕ ਡੂੰਘੇ ਟੋਏ ਵਿੱਚੋਂ ਮਿਲੀ।

ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਨੇ ਟੋਏ ਵਿੱਚੋਂ ਬੱਚੀ ਨੂੰ ਬਾਹਰ ਕੱਢਿਆ ਤੇ ਪਰਿਵਾਰ ਹਵਾਲੇ ਕੀਤਾ। ਬੱਚੀ ਨੂੰ ਜਾਂਚ ਲਈ ਹਸਪਤਾਲ ਲਿਆਂਦਾ ਗਿਆ। ਬੱਚੀ ਨੂੰ ਅਗਵਾ ਕਰਨ ਵਾਲੇ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦਿਵਯਾਂਸ਼ੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਵੇਲੇ ਉਹ ਘਰ ’ਚ ਨਹੀਂ ਸੀ।

Advertisement

ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ 3 ਲੋਕ ਕੁਝ ਬਾਲਟੀਆਂ ਚੁੱਕਦੇ ਦਿਖਾਈ ਦੇ ਰਹੇ ਹਨ। ਜਿਸ ਦੀ ਫੁਟੇਜ ਪੁਲੀਸ ਕੋਲ ਹੈ। ਗੁਰਪ੍ਰੀਤ ਨੇ ਦੱਸਿਆ ਕਿ ਮੀਤ ਨੇ ਸਵੇਰੇ ਕਰੀਬ 4 ਵਜੇ ਫੋਨ ਕਰਕੇ ਬੱਚੀ ਦੇ ਲਾਪਤਾ ਹੋਦ ਬਾਰੇ ਦੱਸਿਆ। ਮੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਦੀ ਜਾਗ ਖੁੱਲ੍ਹੀ ਤਾਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਲਾਈਟਾਂ ਵੀ ਜਗ ਰਹੀਆਂ ਸਨ।

Advertisement