ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੈਂਪ ਦੌਰਾਨ 65 ਯੂਨਿਟ ਖੂਨ ਦਾਨ

ਨਿੱਜੀ ਪੱਤਰ ਪ੍ਰੇਰਕ ਜਗਰਾਉਂ, 26 ਜੂਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਮਾਜ ਸੇਵੀ ਸੰਸਥਾ ‘ਕਰ ਭਲਾ ਹੋ ਭਲਾ’ ਦੇ ਚੇਅਰਮੈਨ ਅਮਿਤ ਅਰੋੜਾ ਦੇ ਜਨਮ ਦਿਨ ਮੌਕੇ ਅੱਜ ਇਥੇ ਖੂਨਦਾਨ ਕੈਂਪ ਲਾਇਆ ਗਿਆ। ਸਿਵਲ ਹਸਪਤਾਲ ਵਿਖੇ ਲੋਕ ਸੇਵਾ ਸੁਸਾਇਟੀ, ਬਲੱਡ...
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 26 ਜੂਨ

Advertisement

ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਮਾਜ ਸੇਵੀ ਸੰਸਥਾ ‘ਕਰ ਭਲਾ ਹੋ ਭਲਾ’ ਦੇ ਚੇਅਰਮੈਨ ਅਮਿਤ ਅਰੋੜਾ ਦੇ ਜਨਮ ਦਿਨ ਮੌਕੇ ਅੱਜ ਇਥੇ ਖੂਨਦਾਨ ਕੈਂਪ ਲਾਇਆ ਗਿਆ। ਸਿਵਲ ਹਸਪਤਾਲ ਵਿਖੇ ਲੋਕ ਸੇਵਾ ਸੁਸਾਇਟੀ, ਬਲੱਡ ਸੇਵਾ ਸੁਸਾਇਟੀ ਤੇ ਕਰ ਭਲਾ ਹੋ ਭਲਾ ਸੁਸਾਇਟੀ ਦੇ ਸਹਿਯੋਗ ਨਾਲ ਲਾਏ ਇਸ ਕੈਂਪ ਵਿੱਚ ਬਲੱਡ ਡੋਨਰ ਸੁਸਾਇਟੀ ਦਾ ਪ੍ਰਮੁੱਖ ਯੋਗਦਾਨ ਰਿਹਾ। ਸਵਰਗੀ ਅਮਿਤ ਅਰੋੜਾ ਦੇ ਪਿਤਾ ਤੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਖੂਨਦਾਨ ਕੈਂਪ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਅਮਿਤ ਅਰੋੜਾ ਇਕ ਹੋਣਹਾਰ ਨੌਜਵਾਨ ਸੀ ਜੋ ਬਹੁਤ ਛੋਟੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਿਆ। ਪਰ ਉਸ ਵਲੋਂ ਸਮਾਜ ਸੇਵਾ ਦੇ ਸ਼ੁਰੂ ਕੀਤੇ ਕਾਰਜ ਜਾਰੀ ਰਹਿਣਗੇ। ਕੈਂਪ ਦੌਰਾਨ ਅਮਿਤ ਅਰੋੜਾ ਦੇ ਦੋਸਤਾਂ ਤੇ ਹੋਰਨਾਂ ਨੇ ਖੂਨਦਾਨ ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ 65 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਜਿੰਦਰ ਜੈਨ ਕਾਕਾ, ਰਾਹੁਲ ਸਿੰਗਲਾ, ਪੰਕਜ ਸਿਡਾਨਾ, ਗੌਰਵ ਜੁਨੇਜਾ, ਰੋਹਿਤ ਅਰੋੜਾ, ਸੰਦੀਪ ਮਿੱਤਲ, ਰਮਨ ਅਰੋੜਾ, ਰਜਤ ਸਿਡਾਨਾ, ਵਿਜੇ ਅਰੋੜਾ, ਇਸ਼ਾਨ, ਸੋਨੀ ਮੱਕੜ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਭੁਪਿੰਦਰ ਸਿੰਘ, ਸੁਨੀਲ ਬਜਾਜ, ਨਨੇਸ਼ ਗਾਂਧੀ, ਧਰਮਿੰਦਰ ਸਿੰਘ ਚੀਮਨਾ, ਬੇਅੰਤ ਢਿੱਲੋਂ, ਜੱਸਾ ਪੋਨਾ, ਸੂਰਜ ਗਰਗ, ਸੰਦੀਪ ਗਾਂਧੀ, ਇੰਦਰ ਢੋਲਣ, ਰਾਜਨ ਖੁਰਾਣਾ, ਹਰਵਿੰਦਰ ਵਿਰਕ ਤੇ ਹੋਰ ਹਾਜ਼ਰ ਸਨ।

Advertisement