ਬਲਾਕ ਮਲੌਦ ’ਚ 64 ਉਮੀਦਵਾਰਾਂ ਵੱਲੋਂ ਪਰਚੇ ਦਾਖ਼ਲ
ਇੱਥੇ ਬਲਾਕ ਸਮਿਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਸੀ, ਜਿੱਥੇ ਬਲਾਕ ਮਲੌਦ ਦੇ ਵੱਖ-ਵੱਖ ਪਾਰਟੀਆਂ ਦੇ 64 ਉਮੀਦਵਾਰਾਂ ਵੱਲੋਂ ਪਰਚੇ ਦਾਖਲ ਕੀਤੇ ਗਏ। ਸਿਆੜ੍ਹ ਜ਼ੋਨ ਤੋਂ ਬਲਾਕ ਸਮਿਤੀ ਦੇ ਉਮੀਦਵਾਰ ਕੋ-ਆਰਡੀਨੇਟਰ ਪ੍ਰਗਟ ਸਿੰਘ ਸਿਆੜ੍ਹ...
ਇੱਥੇ ਬਲਾਕ ਸਮਿਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਸੀ, ਜਿੱਥੇ ਬਲਾਕ ਮਲੌਦ ਦੇ ਵੱਖ-ਵੱਖ ਪਾਰਟੀਆਂ ਦੇ 64 ਉਮੀਦਵਾਰਾਂ ਵੱਲੋਂ ਪਰਚੇ ਦਾਖਲ ਕੀਤੇ ਗਏ। ਸਿਆੜ੍ਹ ਜ਼ੋਨ ਤੋਂ ਬਲਾਕ ਸਮਿਤੀ ਦੇ ਉਮੀਦਵਾਰ ਕੋ-ਆਰਡੀਨੇਟਰ ਪ੍ਰਗਟ ਸਿੰਘ ਸਿਆੜ੍ਹ ਨੇ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਕੋਲ ਪੇਪਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਆਪਣੇ ਪਿੰਡ ਦੇ ਵਿਕਾਸ ਕਾਰਜ ਕਰਵਾਉਣਾ, ਲੋੜਵੰਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਬਲਾਕ ਸਮਿਤੀ ਦਾ ਉਮੀਦਵਾਰ ਬਣਾਇਆ ਹੈ। ਇਸ ਮੌਕੇ ਚੇਅਰਮੈਨ ਕਰਨ ਸਿਹੋੜਾ, ਜਸਵੀਰ ਸਿੰਘ ਜੱਸੀ, ਹਰਪਾਲ ਸਿੰਘ ਧੌਲ ਖੁਰਦ, ਸਰਪੰਚ ਗੁਰਜੀਤ ਸਿੰਘ ਰੌਸ਼ੀਆਣਾ, ਹਰਪ੍ਰੀਤ ਸਿੰਘ ਰੋੜੀਆ, ਗੁਰਤੇਗ ਸਿੰਘ ਸਹਾਰਨ ਮਾਜਰਾ ਤੇ ਮਨਜੋਤ ਸਿੰਘ ਜਹਾਂਗੀਰ ਹਾਜ਼ਰ ਸਨ।

