ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰਾਪਰਟੀ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ 6 ਕਾਬੂ

ਕੁਲ 12 ਮੁਲਜ਼ਮ ਨਾਮਜ਼ਦ; ਬਾਕੀਆਂ ਦੀ ਭਾਲ ਜਾਰੀ
Advertisement

ਥਾਣਾ ਦਾਖਾ ਦੇ ਪਿੰਡ ਬੱਦੋਵਾਲ ਵਿੱਚ ਪ੍ਰਾਪਰਟੀ ਕਾਰੋਬਾਰੀ ਯਾਦਵਿੰਦਰ ਸਿੰਘ ਦੇ ਘਰ ’ਤੇ ਪੈਟਰੋਲ ਬੰਬ ਸੁੱਟਣ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ 6 ਮੁਲਜ਼ਮ ਪੁਲੀਸ ਨੇ ਕਾਬੂ ਕੀਤੇ ਹਨ। ਇਸੇ ਮਹੀਨੇ 9-10 ਦੀ ਦਰਮਿਆਨੀ ਰਾਤ ਨੂੰ ਚਿੱਟੇ ਰੰਗ ਦੀ ਕਾਰ ਵਿੱਚ ਆਏ ਇਨ੍ਹਾਂ ਨੌਜਵਾਨਾਂ ਨੇ ਕਾਰ ਵਿੱਚੋਂ ਉੱਤਰ ਯਾਦਵਿੰਦਰ ਯਾਦੀ ਦੇ ਘਰ ਦੇ ਮੁੱਖ ਗੇਟ ਵੱਲ ਕਈ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਘਰ ਦੇ ਮੁੱਖ ਦਰਵਾਜ਼ੇ ’ਤੇ ਅਤੇ ਇਕ ਗੋਲੀ ਘਰ ਦੇ ਅੰਦਰ ਲੱਗੇ ਪਾਮ ਦੇ ਬੂਟੇ ਵਿੱਚ ਲੱਗੀ ਸੀ। ਹਮਲਾਵਰਾਂ ਵਿੱਚੋਂ ਇਕ ਨੌਜਵਾਨ ਨੇ ਇਕ ਬੋਤਲ ਵਿੱਚ ਵਿਸਫੋਟਕ ਪਦਾਰਥ ਬਰਾਂਡੇ ਵਿੱਚ ਸੁੱਟ ਦਿੱਤਾ ਜਿਸ ਦੇ ਜ਼ਮੀਨ ’ਤੇ ਡਿੱਗਦੇ ਹੀ ਧਮਾਕਾ ਹੋਇਆ ਸੀ।

Advertisement

ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ ਤੇ ਪੁਲੀਸ ਨੇ ਯਾਦਵਿੰਦਰ ਸਿੰਘ ਨੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ। ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਾਰਦਾਤ ਵੇਲੇ ਵਰਤੀ ਆਈ-20 ਕਾਰ ਤੇ ਕਾਲੇ ਰੰਗ ਦੀ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਹਰਸ਼ਪ੍ਰੀਤ ਸਿੰਘ ਭੁੱਲਰ ਉਰਫ ਹਰਸ਼ ਵਾਸੀ ਪਟਿਆਲਾ, ਏਕਜੋਤ ਸਿੰਘ, ਧਰੁਵ ਠਾਕਰ ਦੋਵੇਂ ਵਾਸੀ ਪਟਿਆਲਾ, ਗੁਰਿੰਦਰ ਸਿੰਘ ਗੁਰੀ ਵਾਸੀ ਨਿਹਾਲ ਸਿੰਘ ਵਾਲਾ, ਬਲਜਿੰਦਰ ਸਿੰਘ ਵਾਸੀ ਭੰਮਾ (ਮੋਗਾ) ਅਤੇ ਅਮਰੀਕ ਸਿੰਘ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ। ਤਫਤੀਸ਼ ਦੌਰਾਨ 12 ਮੁਲਜ਼ਮ ਨਾਮਜ਼ਦ ਕੀਤੇ ਗਏ ਜਿਨ੍ਹਾਂ ਵਿੱਚੋਂ ਸ਼ੂਟਰ ਹਰਸ਼ਪ੍ਰੀਤ ਭੁੱਲਰ ਸਮੇਤ ਉਕਤ ਛੇ ਜਣੇ ਕਾਬੂ ਕੀਤੇ ਹਨ।

Advertisement