DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰੀ ਜੇਲ੍ਹ ’ਚ 55 ਕੈਦੀਆਂ ਨੇ ਰੱਖਿਆ ਕਰਵਾਚੌਥ ਦਾ ਵਰਤ

ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਨੂੰ ਮੁਹੱਈਆਂ ਕਰਵਾਈ ਹਰ ਸਹੂਲਤ

  • fb
  • twitter
  • whatsapp
  • whatsapp
Advertisement

ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੀਆਂ ਔਰਤਾਂ ਨੇ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ। ਇਨ੍ਹਾਂ ਔਰਤਾਂ ਨੇ ਜੇਲ੍ਹ ਵਿੱਚ ਤਿਆਰ ਹੋ ਕੇ ਕਥਾ ਵੀ ਸੁਣੀ ਤੇ ਸਲਾਖਾ ਦੇ ਪਿੱਛਿਓਂ ਚੰਨ ਦੇਖ ਕੇ ਆਪਣੀ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਇਸ ਸਬੰਧੀ ਸੁਪਰਡੈਂਟ ਜਨਾਨਾ ਜੇਲ੍ਹ ਦਲਬੀਰ ਸਿੰਘ ਕਾਹਲੋ ਅਤੇ ਡਿਪਟੀ ਸੁਪਰਡੈਂਟ ਰਵਨੀਤ ਕੌਰ ਨੇ ਦੱਸਿਆ ਕਿ ਜਨਾਨਾ ਜੇਲ੍ਹ ਲੁਧਿਆਣਾ ਵਿੱਚ ਬੰਦੀ ਔਰਤਾਂ ਨੂੰ ਜੇਲ੍ਹ ਅੰਦਰ ਕਰਵਾ ਚੌਥ ਦਾ ਵਰਤ ਰੱਖਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆ ਗਈਆਂ। ਇਸ ਤੋਂ ਇਲਾਵਾ ਬੰਦੀ ਔਰਤਾਂ ਦੀ ਉਨ੍ਹਾਂ ਦੇ ਪਤੀਆਂ ਨਾਲ ਮੁਲਾਕਾਤ ਵੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਕਰਵਾਚੌਥ ਦਾ ਤਿਉਹਾਰ ਸੁਹਾਗਣ ਔਰਤਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਇਸੇ ਕੜੀ ਤਹਿਤ ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ’ਚ ਕੈਦੀ, ਹਵਾਲਾਤੀ ਔਰਤਾਂ ਨੇ ਕਰਵਾਚੌਥ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ। ਕੈਦੀ ਔਰਤਾਂ ਨੇ ਇਕ-ਦੂਜੇ ਦੇ ਹੱਥਾਂ ’ਤੇ ਮਹਿੰਦੀ ਵੀ ਲਗਾਈ ਅਤੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕੀਤੀ। ਬੰਦੀ ਔਰਤਾਂ ਨੇ ਪ੍ਰੰਪਰਾ ਅਨੁਸਾਰ ਸਵੇਰੇ ਦੇ ਸਮੇਂ ਉੱਠ ਕੇ ਸਰਘੀ ਵੀ ਖਾਧੀ ਅਤੇ ਸ਼ਾਮ ਸਮੇਂ ਸਾਂਝੇ ਰੂਪ ’ਚ ਕਥਾ ਸੁਣ ਕੇ ਥਾਲੀਆਂ ਨੂੰ ਆਪਸ ’ਚ ਵੰਡਿਆ ਗਿਆ।

Advertisement

ਜੇਲ੍ਹ ’ਚ ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਕੈਦੀ ਔਰਤਾਂ ਨੂੰ ਸਾਮਾਨ ਵੀ ਉਪਲੱਬਧ ਕਰਵਾਇਆ ਗਿਆ, ਜਿਸ ’ਚ ਫਲ, ਮਠਿਆਈਆਂ, ਹੱਥਾਂ ’ਚ ਲੱਗਣ ਵਾਲੀ ਮਹਿੰਦੀ ਤੇ ਪੂਜਾ ਦਾ ਸਾਮਾਨ ਸ਼ਾਮਲ ਸੀ। 55 ਕੈਦੀ ਔਰਤਾਂ ਨੇ ਕਰਵਾਚੌਥ ਦਾ ਵਰਤ ਰੱਖਿਆ ਅਤੇ ਸੀਖਾਂ ’ਚੋਂ ਹੀ ਚੰਦ ਦਾ ਦੀਦਾਰ ਕੀਤਾ। ਬੰਦੀ ਔਰਤਾਂ ਨੇ ਭਜਨ ਅਤੇ ਗੀਤ ਵੀ ਗਾਏ। ਕਿਸੇ ਵੀ ਕੈਦੀ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਏ, ਇਸ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।

Advertisement

Advertisement
×