ਵਾਤਾਵਰਨ ਸ਼ੁੱਧਤਾ ਲਈ 500 ਬੂਟੇ ਲਾਏ
ਇਥੇ ਹਰ ਮੈਦਾਨ ਫਤਹਿ ਸੇਵਾ ਦਲ ਵੱਲੋਂ ਖੰਨਾ ਵਿੱਚ ਮਿਨੀ ਜੰਗਲ ਲਾਇਆ ਗਿਆ, ਜਿਸ ਤਹਿਤ ਸੰਸਥਾ ਨੇ ਪਿੰਡ ਨਸਰਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਲੱਗਦੀ ਖਾਲੀ ਥਾਂ ਵਿੱਚ 500 ਬੂਟੇ ਲਾ ਕੇ ਬੂਟਿਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ...
Advertisement
ਇਥੇ ਹਰ ਮੈਦਾਨ ਫਤਹਿ ਸੇਵਾ ਦਲ ਵੱਲੋਂ ਖੰਨਾ ਵਿੱਚ ਮਿਨੀ ਜੰਗਲ ਲਾਇਆ ਗਿਆ, ਜਿਸ ਤਹਿਤ ਸੰਸਥਾ ਨੇ ਪਿੰਡ ਨਸਰਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਲੱਗਦੀ ਖਾਲੀ ਥਾਂ ਵਿੱਚ 500 ਬੂਟੇ ਲਾ ਕੇ ਬੂਟਿਆਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਕਸ਼ਮੀਰ ਸਿੰਘ ਖਾਲਸਾ ਨੇ ਕਿਹਾ ਕਿ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਬੂਟੇ ਲਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਭਵਿੱਖ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮਨਦੀਪ ਸਿੰਘ, ਅਮਰੀਕ ਸਿੰਘ, ਅਮਨ ਭੱਟੀਆ, ਕੁਲਵੰਤ ਸਿੰਘ, ਨਰੇਸ਼ ਕੁਮਾਰ, ਮਹੇਸ਼ ਕੁਮਾਰ, ਜਤਿੰਦਰ ਸਿੰਘ ਮਹਿਮੀ, ਭੁਪਿੰਦਰ ਸਿੰਘ ਸਰਾਓ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Advertisement
Advertisement
×