ਸ਼ਰਾਬ ਸਣੇ 5 ਕਾਬੂ
ਪੱਤਰ ਪ੍ਰੇਰਕ ਸਮਰਾਲਾ, 10 ਜੁਲਾਈ ਮਾਛੀਵਾੜਾ ਪੁਲੀਸ ਨੇ ਪੰਜ ਵਿਅਕਤੀਆਂ ਨੂੰ 2 ਪੇਟੀਆਂ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਨਾਲ ਰਾਣਾ, ਸ਼ਿਵਮ ਰਾਣਾ ਵਾਸੀ ਜੋਧਵਾਲ ਹਾਲ ਵਾਸੀ ਪ੍ਰੇਮ ਨਗਰ ਮਾਛੀਵਾੜਾ, ਸੌਰਵ ਵਾਸੀ ਇਰਾਕ, ਜਸਪ੍ਰੀਤ ਸਿੰਘ ਉਰਫ਼ ਲਾਡੀ ਤੇ...
Advertisement
ਪੱਤਰ ਪ੍ਰੇਰਕ
ਸਮਰਾਲਾ, 10 ਜੁਲਾਈ
Advertisement
ਮਾਛੀਵਾੜਾ ਪੁਲੀਸ ਨੇ ਪੰਜ ਵਿਅਕਤੀਆਂ ਨੂੰ 2 ਪੇਟੀਆਂ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਨਾਲ ਰਾਣਾ, ਸ਼ਿਵਮ ਰਾਣਾ ਵਾਸੀ ਜੋਧਵਾਲ ਹਾਲ ਵਾਸੀ ਪ੍ਰੇਮ ਨਗਰ ਮਾਛੀਵਾੜਾ, ਸੌਰਵ ਵਾਸੀ ਇਰਾਕ, ਜਸਪ੍ਰੀਤ ਸਿੰਘ ਉਰਫ਼ ਲਾਡੀ ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਪਾਰਟੀ ਪੁਲ ਨਹਿਰ ਗੜ੍ਹੀ ਤਰਖਾਣਾ ਵਿੱਚ ਮੌਜੂਦ ਸੀ ਤਾਂ ਇੱਕ ਚਿੱਟੇ ਰੰਗ ਦੀ ਲੈਂਸਰ ਕਾਰ ਚਮਕੌਰ ਸਾਹਿਬ ਸਾਈਡ ਤੋਂ ਆਈ, ਇਸ ਕਾਰ ਵਿਚ 5 ਸ਼ੱਕੀ ਵਿਅਕਤੀ ਬੈਠੇ ਸਨ, ਜਿਨ੍ਹਾਂ ਨੂੰ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਕਾਰ ਭਜਾਉਣ ਲੱਗੇ। ਬੈਰੀਕੇਡ ਦੀ ਮਦਦ ਨਾਲ ਕਾਰ ਨੂੰ ਰੋਕ ਕੇ 5 ਵਿਅਕਤੀਆਂ ਨੂੰ ਉਤਾਰ ਕੇ ਉਨ੍ਹਾਂ ਦੀ ਤਲਾਸ਼ੀ ਲਈ। ਇਸ ਮਗਰੋਂ ਜਦੋਂ ਪੁਲੀਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 2 ਪੇਟੀਆਂ ਸ਼ਰਾਬ ਬਰਾਮਦ ਹੋਈ। ਉਕਤ ਵਿਅਕਤੀ ਕੋਈ ਲਾਇਸੰਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕੇ। ਪੁਲੀਸ ਵਲੋਂ ਮੁਲਜ਼ਮਾਂ ਖਿਲਾਫ਼ ਐਕਸਾਇਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ।
Advertisement
×