ਸਿੱਖ ਤੇ ਸਿੱਖੀ ਬੁਨਿਆਦ ਲਈ ਪਰਪੱਕਤਾ, ਮਾਨਵਤਾ ਪ੍ਰਤੀ ਆਪਣੇ ਫ਼ਰਜ਼ ਆਦਿ ਪੱਖਾਂ ਦੇ ਨਾਲ-ਨਾਲ ਕੁਦਰਤ ਦੀ ਖੁੱਲ੍ਹੀ ਗੋਦ ਢੱਕੀ ਸਾਹਿਬ ਮਕਸੂਦੜਾਂ ਵਿੱਚ ਸੰਤ ਦਰਸ਼ਨ ਸਿੰਘ ਖਾਲਸਾ ਦੀ ਪ੍ਰੇਰਨਾ ਨਾਲ ਦਸਵੇਂ ਵਿਸ਼ਾਲ ਖੂਨਦਾਨ ਕੈਂਪ ਵਿੱਚ ਅੱਜ 350 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਖੂਨਦਾਨ ਕੈਂਪ ਦਾ ਰਸਮੀ ਉਦਘਾਟਨ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ। ਉਨ੍ਹਾਂ ਖੂਨਦਾਨ ਵਰਗੇ ਅਹਿਮ ਪੱਖ ਅਤੇ ਮਾਨਵਤਾ ਦੇ ਦਰਦ ਪ੍ਰਤੀ ਸੰਤ ਦਰਸ਼ਨ ਸਿੰਘ ਖਾਲਸਾ ਦੀ ਉਸਾਰੂ ਸੋਚ ਅਤੇ ਸੰਗਤ ਨੂੰ ਦਿੱਤੀ ਪ੍ਰੇਰਨਾ ਦੀ ਤਾਰੀਫ਼ ਕੀਤੀ। ਮਹਾਂਪੁਰਸ਼ਾਂ ਵੱਲੋਂ ਭਾਈ ਗੁਰਦੀਪ ਸਿੰਘ ਨੇ ਅੱਜ ਦੇ ਮਹੱਤਵਪੂਰਨ ਦਿਹਾੜੇ ਦੇ ਇਤਿਹਾਸਕ ਪਹਿਲੂਆਂ ਦੇ ਹਵਾਲੇ ਦਿੰਦਿਆਂ ਦਸਮੇਸ਼ ਪਿਤਾ ਜੀ ਦੇ 350 ਵੇਂ ਗੁਰਤਾਗੱਦੀ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਹਵਾਲੇ ਨਾਲ ਗੁਰੂ ਸਾਹਿਬ ਵੱਲੋਂ ਮਾਨਵਤਾ ਦੇ ਕਲਿਆਣ ਲਈ ਨਿਭਾਏ ਫ਼ਰਜ਼ਾਂ ਨੂੰ ਆਧਾਰ ਬਣਾ ਕੇ ਖੂਨਦਾਨ ਲਈ ਪ੍ਰੇਰਨਾਦਾਇਕ ਬੋਲਾਂ ਰਾਹੀਂ ਸੁਨੇਹਾ ਦਿੱਤਾ। ਸਿਵਲ ਹਸਪਤਾਲ ਖੰਨਾ, ਦੀਪ ਹਸਪਤਾਲ ਲੁਧਿਆਣਾ, ਪਰੋ ਹਸਪਤਾਲ ਗਿੱਲ, ਰੈੱਡ ਕਰਾਸ ਸੁਸਾਇਟੀ, ਖੰਨਾ ਨਰਸਿੰਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਨੇ ਖੂਨ ਇਕੱਤਰ ਕੀਤਾ। ਕਾਬਲ-ਏ-ਗੌਰ ਸੰਤ ਖਾਲਸਾ ਨੇ ਇਸ ਤੋਂ ਪਹਿਲਾਂ 1999 ਵਿੱਚ ਖਾਲਸਾ ਸਾਜਨਾ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਸੀ। ਕੈਂਪ ਦੀ ਸਮਾਪਤੀ ਮਗਰੋਂ ਸੰਤ ਦਰਸ਼ਨ ਸਿੰਘ ਖਾਲਸਾ ਦੇ ਮਾਤਾ ਜੀ ਨੂੰ ਖੂਨ ਨਾਲ ਤੋਲਿਆ ਗਿਆ। ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ, ਬਾਬਾ ਗੁਰਦੇਵ ਸਿੰਘ, ਸ਼ੇਰ ਸਿੰਘ ਗਿੱਲ, ਬਾਬਾ ਲਖਵੀਰ ਸਿੰਘ ਲਾਲੋਢੇ ਵਾਲਾ, ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ, ਨਗਰ ਸਾਰੋਂ ਦੀ ਸੰਗਤ ਵੱਲੋਂ ਸੇਵਾ ਕੀਤੀ ਗਈ।

