ਡੀ ਏ ਵੀ ਸਕੂਲ ਦੇ 28 ਵੁਸ਼ੂ ਖਿਡਾਰੀਆਂ ਦੀ ਕੌਮੀ ਖੇਡਾਂ ਲਈ ਚੋਣ
ਸਥਾਨਕ ਡੀ ਏ ਵੀ ਸਕੂਲ ਦੇ ਵੁਸ਼ੂ ਖਿਡਾਰੀਆਂ ਨੇ ਡੀ ਏ ਵੀ ਰਾਜ ਪੱਧਰੀ ਖੇਡਾਂ ਵਿੱਚ ਤਗ਼ਮਿਆਂ ਦੀ ਝੜੀ ਲਾਉਣ ਦੇ ਨਾਲ ਹੀ ਨੈਸ਼ਨਲ ਖੇਡਾਂ ਵਿੱਚ ਥਾਂ ਪੱਕੀ ਕਰ ਲਈ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਵੇਦਵਰਤ ਪਲਾਹ ਨੇ ਦੱਸਿਆ ਕਿ...
ਸਥਾਨਕ ਡੀ ਏ ਵੀ ਸਕੂਲ ਦੇ ਵੁਸ਼ੂ ਖਿਡਾਰੀਆਂ ਨੇ ਡੀ ਏ ਵੀ ਰਾਜ ਪੱਧਰੀ ਖੇਡਾਂ ਵਿੱਚ ਤਗ਼ਮਿਆਂ ਦੀ ਝੜੀ ਲਾਉਣ ਦੇ ਨਾਲ ਹੀ ਨੈਸ਼ਨਲ ਖੇਡਾਂ ਵਿੱਚ ਥਾਂ ਪੱਕੀ ਕਰ ਲਈ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਵੇਦਵਰਤ ਪਲਾਹ ਨੇ ਦੱਸਿਆ ਕਿ ਡੀ ਏ ਵੀ ਸਟੇਟ ਵੁਸ਼ੂ ਖੇਡਾਂ ਵਿੱਚ ਜਗਰਾਉਂ ਡੀਏਵੀ ਸਕੂਲ ਦੇ ਖਿਡਾਰੀਆਂ ਨੇ 22 ਸੋਨ ਤਗ਼ਮੇ ਅਤੇ 5 ਚਾਂਦੀ ਦੇ ਤਗ਼ਮੇ ਜਿੱਤਣ ਤੋਂ ਇਲਾਵਾ ਤਿੰਨ ਕਾਂਸੇ ਦੇ ਤਗ਼ਮੇ ਜਿੱਤੇ ਹਨ। ਇਸ ਜਿੱਤ ਨਾਲ ਡੀਏਵੀ ਸਕੂਲ ਦੇ ਇਨ੍ਹਾਂ ਖਿਡਾਰੀਆਂ ਨੇ ਵੁਸ਼ੂ ਖੇਡ ਵਿੱਚ ਨੈਸ਼ਨਲ ਪੱਧਰ ’ਤੇ ਆਪਣੀ ਥਾਂ ਬਣਾ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵੁਸ਼ੂ ਅੰਡਰ-14, 17 19 ਲੜਕੇ/ਲੜਕੀਆਂ ਸਾਰੇ ਵਰਗਾਂ ਵਿੱਚ ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਸਕੂਲ ਆਉਣ ’ਤੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰਪਾਲ ਵਿੱਜ ਦਾ ਸਵਾਗਤ ਕੀਤਾ ਗਿਆ। ਅੰਡਰ-14 ਲੜਕੀਆਂ ਵਿੱਚ ਅਵਲਨੂਰ ਕੌਰ-36 ਕਿਲੋ ਵਰਗ ਵਿੱਚ ਸੋਨ ਤਗ਼ਮਾ, -32 ਕਿਲੋ ਵਿੱਚ ਹਰਵੀਨ ਕੌਰ, -40 ਕਿਲੋ ਵਿੱਚ ਹਿਮਾਂਸ਼ੀ, -40 ਕਿਲੋ ਵਿੱਚ ਆਸ਼ੀ, +44 ਕਿਲੋ ਵਿੱਚ ਕਾਰਵੀ ਸਚਦੇਵਾ ਨੇ ਵੀ ਸੋਨ ਤਗ਼ਮਾ ਹੀ ਫੁੰਡਿਆ। ਅੰਡਰ-17 ਲੜਕੀਆਂ ਵਿੱਚ ਦੇ -40 ਕਿਲੋ ਵਰਗ ਵਿੱਚ ਏਕਮ ਵਰਮਾ ਅਤੇ -48 ਕਿਲੋ ਵਿੱਚ ਤਨਵੀ ਨੇ ਸੋਨ ਤਗ਼ਮੇ ਜਦਕਿ -45 ਕਿਲੋ ਵਿੱਚ ਰੀਆ ਗਰੋਵਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। 52 ਕਿਲੋ ਵਿੱਚ ਨਵਨੂਰ ਨੇ ਸੋਨ ਤਗ਼ਮਾ ਅਤੇ -56 ਕਿਲੋ ਵਿੱਚ ਅਰਲੀਨ ਕੌਰ ਵੀ ਸੋਨ ਤਗ਼ਮਾ ਪ੍ਰਾਪਤ ਕੀਤਾ। ਅੰਡਰ-19 ਲੜਕੀਆਂ ਵਿੱਚ -48 ਕਿਲੋ ਵਿੱਚ ਯਸ਼ਿਕਾ ਗਰਗ, -56 ਕਿਲੋ ਵਿੱਚ ਅਵਨੀਤ ਕੌਰ, -60 ਕਿਲੋ ਵਿੱਚ ਯਸ਼ਿਕਾ ਗਰਗ, -65 ਕਿਲੋ ਵਿੱਚ ਆਕ੍ਰਿਤੀ, +65 ਕਿਲੋ ਵਿੱਚ ਜਪਨੀਤ ਕੌਰ ਨੇ ਵੀ ਸੋਨ ਤਗ਼ਮਾ ਜਿੱਤਿਆ ਹੈ। ਅੰਡਰ-14 ਲੜਕੇ ਦੇ -32 ਕਿਲੋ ਵਰਗ ਵਿੱਚ ਕੁਲਰਾਜ ਗੁਪਤਾ, -36 ਕਿਲੋ ਵਿੱਚ ਪਰਵ ਗਰਗ, -40 ਕਿਲੋ ਵਿੱਚ ਯੁਵਰਾਜ ਗੁਪਤਾ, -44 ਕਿਲੋ ਵਿੱਚ ਚਾਹਤਪ੍ਰੀਤ ਸਿੰਘ ਨੇ ਸੋਨ ਤਗ਼ਮੇ ਅਤੇ +52 ਕਿਲੋ ਵਿੱਚ ਦਕਸ਼ ਬਹਿਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਡਰ-17 ਵਿੱਚ ਸਕਸ਼ਮ ਨੇ-40 ਕਿਲੋ ਵਿੱਚ ਚਾਂਦੀ ਦਾ ਜਦਕਿ -48 ਕਿਲੋ ਵਿੱਚ ਅੰਸ਼ੂਮਨ ਨੇ ਸੋਨ ਤਗ਼ਮਾ ਹਾਸਲ ਕੀਤਾ ਹੈ।

