ਯੂਪੀਐੱਸਸੀ ਪਾਸ ਕਰਨ ਵਾਲੇ 18 ਨੌਜਵਾਨਾਂ ਦਾ ਸਨਮਾਨ
ਸਤਵਿੰਦਰ ਬਸਰਾ
ਲੁਧਿਆਣਾ, 6 ਜੁਲਾਈ
ਸੰਸਥਾ ਸੰਕਲਪ ਵੱਲੋਂ ਭਾਰਤ ਵਿਕਾਸ ਪਰੀਸ਼ਦ, ਦਿਵਿਆਂਗ ਸਹਾਇਤਾ ਕੇਂਦਰ, ਬਲਾਕ-ਸੀ, ਰਿਸ਼ੀ ਨਗਰ ਵਿੱਚ ਅਭੀਨੰਦਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸੰਕਲਪ ਰਾਹੀਂ ਸਾਲ 2024-25 ਦੀ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ) ਦੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡੀਆਈਜੀ ਨੀਲਾਂਬਰੀ ਜਗਦਲੇ ਅਤੇ ਪ੍ਰਸਿੱਧ ਉਦਯੋਗਪਤੀ ਓਂਕਾਰ ਸਿੰਘ ਪਾਹਵਾ ਨੇ ਸ਼ਿਰਕਤ ਕੀਤੀ। ਇਨ੍ਹਾਂ ਸ਼ਖ਼ਸੀਅਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਸੰਕਲਪ ਸੰਸਥਾ ਦੇ ਚੇਅਰਮੈਨ ਨਰਿੰਦਰ ਮਿੱਤਲ, ਪ੍ਰਧਾਨ ਦਵਿੰਦਰ ਗੁਪਤਾ ਨੇ ਕਿਹਾ ਕਿ ਅਭੀਨੰਦਨ ਸਮਾਗਮ ਉਨ੍ਹਾਂ ਵਿਦਿਆਰਥੀਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਯੂਪੀਐੱਸਸੀ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਕੇ ਪੰਜਾਬ ਦਾ ਦੇਸ਼ ਵਿੱਚ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਿਨ੍ਹਾਂ ਨੌਜਵਾਨਾਂ ਨੇ ਸੰਕਲਪ ਰਾਹੀਂ ਕੋਚਿੰਗ ਲੈ ਕੇ ਸਾਲ 2024-25 ਦੀ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕੀਤੀ ਉਨ੍ਹਾਂ ਵਿੱਚ ਮੁਦੀਲਾ ਬਾਂਸਲ ਰੈਂਕ 44 ਲੁਧਿਆਣਾ, ਆਸਥਾ ਸਿੰਘ ਰੈਂਕ 61 ਜ਼ੀਰਕਪੁਰ, ਰਿਆ ਕੁਮਾਰ ਸੇਠੀ ਰੈਂਕ 89 ਮੁਹਾਲੀ, ਦਮਨ ਪ੍ਰੀਤ ਅਰੋੜਾ ਰੈਂਕ 103 ਮੋਹਾਲੀ, ਰਮਨਦੀਪ ਸਿੰਘ ਰੈਂਕ 152 ਪਟਿਆਲਾ, ਸਿਧਕ ਸਿੰਘ (ਰੈਂਕ 157) ਪਟਿਆਲਾ, ਆਰੂਸ਼ੀ ਸ਼ਰਮਾ (ਰੈਂਕ 184) ਜਲੰਧਰ, ਜਸਕਰਨ ਸਿੰਘ (ਰੈਂਕ 240) ਖੰਨਾ, ਗੁਰਕੰਵਲ ਸਿੰਘ (ਰੈਂਕ 353) ਜਲੰਧਰ, ਰੋਮਾ ਬਰਨਾ (ਰੈਂਕ 520) ਪਠਾਨਕੋਟ, ਕਸ਼ਿਸ਼ ਗੁਪਤਾ (ਰੈਂਕ 587) ਮਾਨਸਾ, ਗੁਰਸਿਮਰਤ ਸਿੰਘ (ਰੈਂਕ 598) ਪਟਿਆਲਾ, ਭਵਿਤ ਜੈਨ (ਰੈਂਕ 674) ਸੰਗਰੂਰ , ਰਾਏ ਬਰਿੰਦਰ ਸਿੰਘ (ਰੈਂਕ 780) ਪਟਿਆਲਾ, ਸਰਬਰਾਜ ਸਿੰਘ (ਰੈਂਕ 874) ਹੁਸ਼ਿਆਰਪੁਰ, ਅੰਮ੍ਰਿਤਪਾਲ ਸਿੰਘ (ਰੈਂਕ 877) ਅੰਮ੍ਰਿਤਸਰ, ਲਾਰਸਨ ਸਿੰਗਲਾ (ਰੈਂਕ 936) ਪਟਿਆਲਾ, ਸੰਦੀਪ ਸਿੰਘ (ਰੈਂਕ 981) ਹੁਸ਼ਿਆਰਪੁਰ ਸ਼ਾਮਿਲ ਸਨ। ਇੰਨਾਂ ਨੂੰ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਆਪਣੇ ਭਾਸ਼ਣ ਵਿੱਚ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸੰਕਲਪ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2024-25 ਵਿੱਚ 1009 ਨੌਜਵਾਨਾਂ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਜਿਨ੍ਹਾਂ ਵਿੱਚੋਂ 721 ਸੰਕਲਪ ਦੇ ਹਨ। ਉਨ੍ਹਾਂ ਕਿਹਾ ਕਿ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ 721 ਨੌਜਵਾਨਾਂ ਵਿੱਚੋਂ 18 ਪੰਜਾਬ ਤੋਂ ਹਨ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਪੰਜਾਬ ਦਾ ਗੌਰਵ ਅਤੇ ਮਾਣ ਹੋ ਅਤੇ ਤੁਹਾਨੂੰ ਪੂਰੀ ਲਗਨ, ਮਿਹਨਤ ਅਤੇ ਸਮਰਪਨ ਭਾਵਨਾ ਨਾਲ ਦੇਸ਼ ਅਤੇ ਸੂਬਿਆਂ ਦੀ ਸੇਵਾ ਦਾ ਪ੍ਰਣ ਕਰਨਾ ਚਾਹੀਦਾ ਹੈ। ਰਾਜਪਾਲ ਸ਼੍ਰੀ ਕਟਾਰੀਆ ਨੇ ਇਸ ਤੋਂ ਪਹਿਲਾਂ ਭਾਰਤ ਵਿਕਾਸ ਚੈਰੀਟੇਬਲ ਟਰੱਸਟ ਵਿਖੇ ਡਾਇਲਸੈਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਕਾਇਆ ਕਲਪ ਕੇਂਦਰ ਦਾ ਉਦਘਾਟਨ ਵੀ ਕੀਤਾ। ਸੰਕਲਪ ਸੰਸਥਾ ਦੇ ਸੰਸਥਾਪਕ ਸੰਤੋਸ਼ ਤਨੇਜਾ ਨੇ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਕਤ ਤੋਂ ਇਲਾਵਾ ਹੇਮੇਂਦਰ ਕੁਮਾਰ ਪੋਦਦਾਰ, ਰਜਤ ਸੂਦ, ਕੁਲਦੀਪ ਜੈਨ ਸੁਰਾਨਾ, ਪੰਕਜ ਜਿੰਦਲ, ਰਾਜੇਸ਼ ਨੋਹਰੀਆ, ਗੁਰਸੇਵਕ ਸਿੰਘ, ਕੁਲਦੀਪ ਜੈਨ, ਹਰੀਸ਼ ਸੱਗੜ, ਸੁਸ਼ੀਲ ਜੈਨ, ਹਤਿੰਦਰ ਨੇਗੀ ਵੀ ਹਾਜ਼ਰ ਸਨ।