ਸ਼ਹੀਦਾਂ ਦੀ ਯਾਦ ਵਿੱਚ 1500 ਬੂਟੇ ਵੰਡੇ
ਪਿੰਡ ਰੌਣੀ ਦੇ ਨੌਜਵਾਨ ਕਲੱਬ ਨੇ ‘ਸਭ ਨੂੰ ਮਿਲੇ ਸੁੱਖ ਜੇ ਹਰ ਮਨੁੱਖ ਲਗਾਵੇ ਰੁੱਖ’ ਬੈਨਰ ਹੇਠ ਪਿੰਡ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਲੱਗੇ ਜੋੜ ਮੇਲੇ ਦੌਰਾਨ ਬੂਟੇ ਵੰਡੇ। ਇਸ ਮੌਕੇ ਨੌਜਵਾਨ ਕਲੱਬ ਦੇ ਮੈਬਰਾਂ ਨੇ ਦੱਸਿਆ...
Advertisement
ਪਿੰਡ ਰੌਣੀ ਦੇ ਨੌਜਵਾਨ ਕਲੱਬ ਨੇ ‘ਸਭ ਨੂੰ ਮਿਲੇ ਸੁੱਖ ਜੇ ਹਰ ਮਨੁੱਖ ਲਗਾਵੇ ਰੁੱਖ’ ਬੈਨਰ ਹੇਠ ਪਿੰਡ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਲੱਗੇ ਜੋੜ ਮੇਲੇ ਦੌਰਾਨ ਬੂਟੇ ਵੰਡੇ। ਇਸ ਮੌਕੇ ਨੌਜਵਾਨ ਕਲੱਬ ਦੇ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਜਿੱਥੇ ਉਹ ਵੱਖ ਵੱਖ ਥਾਵਾਂ ’ਤੇ ਖੁਦ ਬੂਟੇ ਲਾ ਰਹੇ ਹਨ ਉੱਥੇ ਹੀ ਇਲਾਕੇ ਵਿਚ ਹੋਣ ਵਾਲੇ ਸਮਾਗਮਾਂ ਵਿਚ ਪੁੱਜ ਕੇ ਲੋਕਾਂ ਨੂੰ ਬੂਟਾ ਲਾਉਣ ਲਈ ਪ੍ਰੇਰਿਤ ਕਰਦੇ ਹੋਏ ਮੁਫ਼ਤ ਬੂਟੇ ਵੰਡੇ ਜਾਂਦੇ ਹਨ। ਇਸ ਮੌਕੇ ਉਨ੍ਹਾਂ ਫ਼ਲਦਾਰ, ਛਾਂਦਾਰ ਅਤੇ ਹੋਰ ਕਈ ਕਿਸਮ ਦੇ ਕਰੀਬ 1500 ਬੂਟੇ ਵੰਡਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੂਟੇ ਲਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ।
Advertisement
Advertisement
×