DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੋਰੀ ਦੇ ਦੋਸ਼ ਹੇਠ 12 ਔਰਤਾਂ ਗ੍ਰਿਫ਼ਤਾਰ

ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਨੇ ਮੁਲਜ਼ਮ; ਅਦਾਲਤ ਨੇ ਪੁਲੀਸ ਰਿਮਾਂਡ ’ਤੇ ਭੇਜਿਆ

  • fb
  • twitter
  • whatsapp
  • whatsapp
featured-img featured-img
ਗ੍ਰਿਫ਼ਤਾਰ ਔਰਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਵਿੰਦਰ ਸਿੰਘ।
Advertisement

ਮਾਛੀਵਾੜਾ ਪੁਲੀਸ ਨੇ ਇੱਥੇ ਨਗਰ ਕੀਰਤਨ ਵਿੱਚ ਚੋਰੀ ਦੇ ਮਾਮਲੇ ਵਿੱਚ ਚੋਰ ਗਰੋਹ ਦੀਆਂ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ, ਅਮਰਜੀਤ ਕੌਰ ਵਾਸੀ ਪਿੰਡ ਜੌਲੀਆਂ, ਬਿਮਲਾ ਕੌਰ, ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ, ਲਵਪ੍ਰੀਤ ਕੌਰ, ਮੁਖਤਿਆਰੋ ਉਰਫ਼ ਹੁਸ਼ਿਆਰੋ ਉਰਫ਼ ਸੀਤੋ ਵਾਸੀ ਸਮੁੰਦਗੜ੍ਹ ਛੰਨਾ, ਰੇਖਾ ਵਾਸੀ ਪਿੰਡ ਮਾਜੀ, ਕੈਲੋ ਵਾਸੀ ਹੰਢਿਆਇਆ, ਪ੍ਰੀਤੋ ਉਰਫ਼ ਬੀਰੋ ਵਾਸੀ ਇੰਦਰਾ ਬਸਤੀ ਸੁਨਾਮ, ਸਰਬੋ ਉਰਫ਼ ਮੋਨੀ ਉਰਫ਼ ਸੋਨੀ ਵਾਸੀ ਬਰਨਾਲਾ, ਕ੍ਰਿਸ਼ਨਾ ਵਾਸੀ ਪਿੰਡ ਸ਼ੇਰ ਮਾਜਰਾ, ਜਰਨੈਲ ਕੌਰ ਵਾਸੀ ਬਾਗੜੀਆਂ ਵਜੋਂ ਹੋਈ ਹੈ। ਆੜ੍ਹਤੀ ਤੇਜਵਿੰਦਰ ਸਿੰਘ ਉਰਫ਼ ਡੀ ਸੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਉਹ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨੇ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਸੀ। ਪ੍ਰਸ਼ਾਦਿ ਲੈਣ ਮਗਰੋਂ ਜਦੋਂ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ ਨੂੰ ਹੱਥ ਮਾਰਿਆ ਤਾਂ ਪਰਸ ਗਾਇਬ ਸੀ। ਉਸਦੇ ਪਰਸ ਵਿਚ 16 ਹਜ਼ਾਰ ਰੁਪਏ ਦੀ ਨਕਦੀ, ਡਰਾਈਵਿੰਗ ਲਾਇਸੈਂਸ, ਅਸਲਾ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਇਸ ਤੋਂ ਇਲਾਵਾ ਆੜ੍ਹਤੀ ਸ਼ਸ਼ੀ ਭਾਟੀਆ ਨੇ ਦੱਸਿਆ ਕਿ ਉਸਦਾ ਪਰਸ ਵੀ ਚੋਰੀ ਹੋ ਚੁੱਕਾ ਹੈ, ਜਿਸ ’ਚ 11 ਹਜ਼ਾਰ ਰੁਪਏ ਨਕਦ ਤੇ ਜ਼ਰੂਰੀ ਦਸਤਾਵੇਜ਼ ਸਨ। ਮਾਛੀਵਾੜਾ ਸਾਹਿਬ ਦੀ ਇੱਕ ਮਹਿਲਾ ਭਿੰਦਰ ਕੌਰ ਪਤਨੀ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸਦੇ ਖੱਬੇ ਹੱਥ ’ਚੋਂ ਕਰੀਬ ਦੋ ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ। ਪੁਲੀਸ ਨੇ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਵਿੱਚ 12 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਕਈਆਂ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਅੰਦਰ ਅਪਰਾਧਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ’ਤੇ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਥਾਣੇ ਵਿਚ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲੀਸ ਦੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਇਹ ਗਰੋਹ ਕਾਬੂ ਕਰ ਲਿਆ ਗਿਆ, ਨਹੀਂ ਤਾਂ ਇਨ੍ਹਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ ਅਤੇ ਕਈਆਂ ਦੇ ਪਰਸ ਤੇ ਸੋਨੇ ਦੇ ਗਹਿਣੇ ਚੋਰੀ ਕਰਨੇ ਸਨ। ਪੁਲੀਸ ਵਲੋਂ ਗ੍ਰਿਫ਼ਤਾਰ ਕੀਤੀਆਂ 12 ਔਰਤਾਂ ’ਚੋਂ ਤਿੰਨ ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਦੇ ਤਿੰਨ-ਤਿੰਨ ਨਾਮ ਸਾਹਮਣੇ ਆਏ ਹਨ। ਇਹ ਔਰਤਾਂ ਜਦੋਂ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਣਾ ਨਾਮ ਬਦਲ ਲੈਂਦੀਆਂ ਹਨ। ਇੱਥੋਂ ਤੱਕ ਆਪਣੀਆਂ ਪਤੀਆਂ ਦਾ ਨਾਮ ਵੀ ਬਦਲ ਲੈਂਦੀਆਂ ਹਨ ਤਾਂ ਜੋ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਾ ਮਿਲ ਸਕੇ।

Advertisement

Advertisement
Advertisement
×