DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਕਿਆਰੀ

ਵਿਆਹ 50 ਸਾਲ ਪਹਿਲਾਂ ਜਗਦੇਵ ਸ਼ਰਮਾ ਬੁਗਰਾ ਸਾਦ ਮੁਰਾਦੇ ਵਿਆਹ ਹੁੰਦੇ ਸੀ ਬੱਸ ਲੱਡੂ ਜਲੇਬੀ ਕੜਾਹ ਹੁੰਦੇ ਸੀ ਕੋਰੇ ਭੁੰਜੇ ਵਿਛਾ ਹੁੰਦੇ ਸੀ ਜੰਞ ਕੋਰਿਆਂ ਉੱਪਰ ਬਹਾ ਹੁੰਦੇ ਸੀ ਪ੍ਰੀਹੇ ਹੱਥੋਂ ਹੱਥੀਂ ਵਰਤਾ ਹੁੰਦੇ ਸੀ। ਦੇਗੇ ਪਤੀਲੇ ਪਲੇ ਹੁੰਦੇ ਸਨ...
  • fb
  • twitter
  • whatsapp
  • whatsapp
Advertisement

ਵਿਆਹ 50 ਸਾਲ ਪਹਿਲਾਂ

ਜਗਦੇਵ ਸ਼ਰਮਾ ਬੁਗਰਾ

ਸਾਦ ਮੁਰਾਦੇ ਵਿਆਹ ਹੁੰਦੇ ਸੀ

Advertisement

ਬੱਸ ਲੱਡੂ ਜਲੇਬੀ ਕੜਾਹ ਹੁੰਦੇ ਸੀ

ਕੋਰੇ ਭੁੰਜੇ ਵਿਛਾ ਹੁੰਦੇ ਸੀ

ਜੰਞ ਕੋਰਿਆਂ ਉੱਪਰ ਬਹਾ ਹੁੰਦੇ ਸੀ

ਪ੍ਰੀਹੇ ਹੱਥੋਂ ਹੱਥੀਂ ਵਰਤਾ ਹੁੰਦੇ ਸੀ।

ਦੇਗੇ ਪਤੀਲੇ ਪਲੇ ਹੁੰਦੇ ਸਨ

ਜ਼ਮਾਨੇ ਬੜੇ ਹੀ ਭਲੇ ਹੁੰਦੇ ਸਨ

ਪਿੰਡੋਂ ਮੰਜੇ ਬਿਸਤਰੇ ਖਲ੍ਹੇ ਹੁੰਦੇ ਸਨ

ਨਾ ਵਲ ਵਲੇਵੇਂ ਵਲੇ ਹੁੰਦੇ ਸਨ

ਸਭ ਭਾਈ ਸ਼ਰੀਕੇ ਰਲੇ ਹੁੰਦੇ ਸਨ।

ਨਾਨੇ ਮਾਮੇ ਬੁਲਾ ਲਓ ਭਾਈ

ਨਿਉਂਦਾ ਕੋਕਾ ਪਾ ਲਓ ਭਾਈ

ਠੁੰਗ ਬਹੀ ’ਤੇ ਲਾ ਲਓ ਭਾਈ

ਗੀਤ ਸਿੱਠਣੀਆਂ ਗਾ ਲਓ ਭਾਈ

ਥਾਪੇ ਥੂਪੇ ਲਾ ਲਓ ਭਾਈ।

ਕਰਜ਼ਾ ਬੱਸ ਹੁਣ ਚੁੱਕ ਲੈਂਦੇ ਆਂ

ਪੈਲੇਸ ਵੀ ਕਰ ਬੁੱਕ ਲੈਂਦੇ ਆਂ

ਵਿੱਚ ਮੁੱਠੀਆਂ ਦੇ ਥੁੱਕ ਲੈਂਦੇ ਆਂ

ਮਾਰਕੇ ਬੜ੍ਹਕਾਂ ਬੁੱਕ ਲੈਂਦੇ ਆਂ

ਏਸੇ ਨੂੰ ਤਾਂ ਠੁੱਕ ਕਹਿੰਦੇ ਆਂ।

ਘਰ ਦਾ ਕੂੰਡਾ ਕਰਵਾ ਬੈਠਾ ਵਾਂ

ਥੱਲੇ ਪੰਝੀ ਲੱਖ ਦੇ ਆ ਬੈਠਾ ਵਾਂ

ਦੋ ਕਿੱਲੇ ਭੋਇੰ ਗੁਆ ਬੈਠਾ ਵਾਂ

ਝੁੱਗਾ ਚੌੜ ਕਰਵਾ ਬੈਠਾ ਵਾਂ

ਰਿਸ਼ਤੇਦਾਰ ਰੁਸਵਾ ਬੈਠਾ ਵਾਂ।

ਸਮਾਂ ਹੈ ਸੰਭਲ ਜਾਓ ਪੰਜਾਬੀਓ

ਦੇਖ ਚਾਦਰ ਪੈਰ ਫੈਲਾਓ ਪੰਜਾਬੀਓ

ਡੁੱਲ੍ਹੇ ਬੇਰ ਚੁੱਕ ਝੋਲੀ ਪਾਓ ਪੰਜਾਬੀਓ

ਵਿਆਹ ਭੋਗਾਂ ’ਤੇ ਖ਼ਰਚ ਘਟਾਓ ਪੰਜਾਬੀਓ

ਖ਼ੁਸ਼ ਰਹਿ ਢੋਲੇ ਦੀਆਂ ਲਾਓ ਪੰਜਾਬੀਓ।

ਸੰਪਰਕ: 98727-87243

ਇਨਸਾਨੀਅਤ

ਸੰਜੀਵ ਕੁਮਾਰ ਸ਼ਰਮਾ

ਦਹਿਸ਼ਤ ਦਾ ਪਰਛਾਵਾਂ ਪਿਆ ਜਦ

ਇਨਸਾਨੀਅਤ ਸੀ ਅੱਗੇ ਆਈ।

ਧਰਮ ਜਾਤ ਨੂੰ ਪਿੱਛੇ ਛੱਡ ਕੇ,

ਸਭਨਾਂ ਦੀ ਸੀ ਪੀੜ ਵੰਡਾਈ।

ਚੁੱਕ ਮੋਢਿਆਂ ’ਤੇ, ਲੱਦ ਖੱਚਰਾਂ ’ਤੇ,

ਸੇਵਾ ਲਈ ਸੀ ਆਈ ਲੋਕਾਈ।

ਬਿਨਾਂ ਕਿਸੇ ਦੇ ਨਾਮ ਨੂੰ ਪੁੱਛਿਆਂ,

ਜ਼ਖ਼ਮਾਂ ’ਤੇ ਸੀ ਮੱਲ੍ਹਮ ਲਾਈ।

ਡਾਕਟਰਾਂ ਨਰਸਾਂ ਦੇ ਰੂਪ ਵਿੱਚ,

ਕਈਆਂ ਦੀ ਸੀ ਜਾਨ ਬਚਾਈ।

ਮੁਕਾਮੀ ਫ਼ਰਿਸ਼ਤਿਆਂ ਦੇ ਸਦਕਾ ਹੀ,

ਜੀਵਨ ਦੀ ਸੀ ਆਸ ਜਗਾਈ।

ਧਰਮ ਸੀ ਭਾਵੇਂ ‘ਦੂਜਾ’ ਉਸ ਦਾ,

ਜਾਨ ਦੀ ਬਾਜ਼ੀ ਉਸ ਨੇ ਲਾਈ।

‘ਆਦਿਲ’ ਨਾਮ ਨੂੰ ਸੱਚਾ ਕਰਕੇ,

ਜਾਨ ‘ਸਾਡਿਆਂ’ ਲਈ ਗੁਆਈ।

ਇਕਮੁੱਠ ਸਭਨਾਂ ਨੂੰ ਹੈ ਕੀਤਾ,

ਧਰਮਾਂ ਦੀ ਇਹ ਨਹੀਂ ਲੜਾਈ।

ਭੁੱਲ ਜਾਓਗੇ ਜੇਕਰ ਇਸ ਨੂੰ,

ਪਤਨ ਫੇਰ ਹੈ ਸਦਾ ਸਦਾ ਲਈ।

ਸੰਪਰਕ: 98147-11605

Advertisement
×