ਦੋ ਫਰਵਰੀ 2010 ਨੂੰ, ਜਦ ਕੇਸ ਅਦਾਲਤ ਵਿੱਚ ਆਏ ਤਾਂ ਮੈਂ ਪੀੜਤਾਂ ਲਈ ਪੇਸ਼ ਹੋਇਆ ਅਤੇ ਮੁਲਜ਼ਮਾਂ ਦੇ ਵਾਰੰਟ ਕੱਢਣ ਦੀ ਮੰਗ ਕੀਤੀ, ਪਰ ਸਰਕਾਰੀ ਵਕੀਲ ਨੇ ਸੱਜਣ ਕੁਮਾਰ ਦੇ ਵਕੀਲ ਦਾ ਸਾਥ ਦਿੰਦਿਆਂ ਸੰਮਣਾਂ ਦੀ ਮੰਗ ਕੀਤੀ। ਵਕੀਲ ਦੇ ਪੱਖਪਾਤੀ ਰਵੱਈਏ ਤੋਂ ਚਿੰਤਤ ਅਸੀਂ ਇੱਕ ਵਿਸ਼ੇਸ਼ ਸਰਕਾਰੀ ਵਕੀਲ ਲਈ ਦਿੱਲੀ ਹਾਈ ਕੋਰਟ ਤੱਕ ਪਹੁੰਚ ਕੀਤੀ।
