ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨ ਤਰੰਗ

ਦਿਲ ਦੇ ਨਾਲ ਕੋਈ ਸੋਚ ਸੰਵਾਦ ਕਰਦੀ, ਲੰਮੀ ਸੋਚਾਂ ਦੀ ਹੁੰਦੀ ਜਾਏ ਲੜੀ ਮੀਆਂ। ਵਹਿਣ ਦਿਲਾਂ ਦੇ ਕਦੀ ਆ ਜ਼ੋਰ ਪਾਉਂਦੇ, ਖੁੱਲ੍ਹਦਾ ਮੂੰਹ ਹੈ ਮਾਰਨ ਨੂੰ ਤੜ੍ਹੀ ਮੀਆਂ। ਰਸਤਾ ਘੇਰ ਦਿਮਾਗ ਫਿਰ ਆਣ ਖੜਦਾ, ਕਹਿੰਦਾ ਠਹਿਰ ਤੂੰ ਹੋਰ ਦੋ ਘੜੀ...
Advertisement

ਦਿਲ ਦੇ ਨਾਲ ਕੋਈ ਸੋਚ ਸੰਵਾਦ ਕਰਦੀ,

ਲੰਮੀ ਸੋਚਾਂ ਦੀ ਹੁੰਦੀ ਜਾਏ ਲੜੀ ਮੀਆਂ।

Advertisement

ਵਹਿਣ ਦਿਲਾਂ ਦੇ ਕਦੀ ਆ ਜ਼ੋਰ ਪਾਉਂਦੇ,

ਖੁੱਲ੍ਹਦਾ ਮੂੰਹ ਹੈ ਮਾਰਨ ਨੂੰ ਤੜ੍ਹੀ ਮੀਆਂ।

ਰਸਤਾ ਘੇਰ ਦਿਮਾਗ ਫਿਰ ਆਣ ਖੜਦਾ,

ਕਹਿੰਦਾ ਠਹਿਰ ਤੂੰ ਹੋਰ ਦੋ ਘੜੀ ਮੀਆਂ।

ਬੇੜੇ ਕਈਆਂ ਦੇ ਕਾਹਲੀ ਆ ਡੋਬ ਚੁੱਕੀ,

ਅਕਲ ਹੁੰਦੀ ਦਿਮਾਗ ਨਾਲ ਖੜੀ ਮੀਆਂ।

ਮੁੜ ਕੇ ਸੋਚਿਆਂ ਸੋਚ ਵੀ ਬਦਲ ਸਕਦੀ,

ਰੁਕਦਾ ਈ ਪੈਣ ਤੋਂ ਫੇਰ ਫਸਾਦ ਮਗਰੋਂ।

ਖਾਧਾ ਆਉਲੇ ਦਾ ਗੱਲ ਸਿਆਣਿਆਂ ਦੀ,

ਬਾਬੇ ਆਖਦੇ ਆਉਂਦੀ ਹੈ ਯਾਦ ਮਗਰੋਂ।

- ਹਰਫ਼ਦਾਰ

Advertisement