ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਸਨ ਦਾਅਵੇਦਾਰ
ਭਾਰਤੀ ਮੂਲ ਦੇ ਸਲਮਾਨ ਰਸ਼ਦੀ ਵੀ ਸਨ ਦਾਅਵੇਦਾਰ
ਮੈਂ ਫੇਰੀ ਵਾਲਾ ਹਾਂ! ਰਾਜਿੰਦਰ ਸਿੰਘ ਰਾਜਨ ਜੱਸਾ ਸਿੰਘ ਆਪਣੇ ਮੋਟਰਸਾਈਕਲ ’ਤੇ ਜਾ ਕੇ ਇੱਕ ਪਿੰਡ ਵਿੱਚ ਹਾਲੇ ਖੜ੍ਹਾ ਹੀ ਹੋਇਆ ਸੀ ਕਿ ਪਿੰਡ ਦੇ ਲੋਕਾਂ ਨੇ ਉਸ ਨੂੰ ਵੇਖਦਿਆਂ ਹੀ ਉਸ ਦੇ ਆਲੇ-ਦੁਆਲੇ ਭੀੜ ਪਾ ਦਿੱਤੀ। ਕੋਈ ਕਹਿ ਰਿਹਾ...
ਜਾਤ-ਪਾਤ ਅਤੇ ਆਰਥਿਕ ਨਾਬਰਾਬਰੀ ਸਾਡੇ ਮੁਲਕ ਦੀਆਂ ਸਦੀਆਂ ਤੋਂ ਬਹੁਤ ਵੱਡੀਆਂ ਸਮੱਸਿਆਵਾਂ ਰਹੀਆਂ ਹਨ, ਜਿਨ੍ਹਾਂ ਤੋਂ ਅਸੀਂ ਅੱਜ ਵੀ ਮੁਕਤ ਨਹੀਂ ਹੋਏ। ਸਾਡਾ ਮੌਜੂਦਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਵੀ ਇਹੀ ਦਰਸਾਉਂਦਾ ਹੈ। ਅੱਜ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ...
ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ। ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਖੇਡ ਤੋਂ ਪਹਿਲਾਂ ਤੇ ਖੇਡ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਸਿਆਸਤ ਖੇਡ ਭਾਵਨਾ ਦੀ ਉਲੰਘਣਾ ਹੈ ਜੋ ਸ਼ੋਭਾ ਨਹੀਂ ਦਿੰਦੀ।
ਜਦੋਂ ਨਹਿਰੂ ਤੇ ਡਾਇਰ ਇੱਕੋ ਡੱਬੇ ਵਿੱਚ ਚਡ਼੍ਹੇ... ‘‘...ਆਪਣੀ ਜ਼ਿੰਦਗੀ ਦੇ ਕਈ ਮੁੱਢਲੇ ਵਰ੍ਹਿਆਂ ਦੌਰਾਨ ਜਵਾਹਰਲਾਲ ਨਹਿਰੂ ਇਨਕਲਾਬੀ ਨਹੀਂ, ਬੁਲਬੁਲੇਦਾਰ (ਫ਼ਰਜ਼ੀ) ਸਮਾਜਵਾਦੀ ਰਿਹਾ। ਪਰ 1919 ਵਿੱਚ ਪਾਵਨ ਨਗਰੀ ਅੰਮ੍ਰਿਤਸਰ ਦੀ ਫੇਰੀ ਨੇ ਉਸ ਦੀ ਜ਼ਿੰਦਗੀ ਦਾ ਨਜ਼ਰੀਆ ਬਦਲ ਦਿੱਤਾ। ਉਹ ਅੰਮ੍ਰਿਤਸਰ ਤੋਂ ਦਿੱਲੀ ਜਾਣ ਲਈ ਰੇਲ ਗੱਡੀ ਵਿੱਚ ਸਵਾਰ ਹੋਇਆ ਸੀ ਕਿ ਉਸੇ ਡੱਬੇ ਵਿੱਚ ਬ੍ਰਿਟਿਸ਼ ਜਨਰਲ ਰੇਗੀਨਾਲਡ ਡਾਇਰ ਵੀ ਆ ਚਡ਼੍ਹਿਆ। ਦੋਵਾਂ ਦੇ ਬੰਕ ਬਹੁਤੇ ਫ਼ਾਸਲੇ ’ਤੇ ਨਹੀਂ ਸਨ। ਜਲ੍ਹਿਆਂਵਾਲਾ ਬਾਗ਼ ਕਤਲੇਆਮ ਅਜੇ ਕੁਝ ਦਿਨ ਪਹਿਲਾਂ ਵਾਪਰਿਆ ਸੀ। ਨਹਿਰੂ ਨੇ ਡਾਇਰ ਨੂੰ ਆਪਣੇ ਸਾਥੀਆਂ ਅੱਗੇ ਇਹ ਟਾਹਰ ਮਾਰਦਿਆਂ ਸੁਣਿਆ ਕਿ ‘ਉਸ ਦਾ ਇਰਾਦਾ ਤਾਂ ਅੰਮ੍ਰਿਤਸਰ ਵਰਗੇ ਵਿਦਰੋਹੀ ਸ਼ਹਿਰ ਨੂੰ ਰਾਖ਼ ਵਿੱਚ ਬਦਲਣ ਦਾ ਸੀ, ਪਰ ਫਿਰ ਉਸ ਨੂੰ ਤਰਸ ਆ ਗਿਆ ਅਤੇ ਉਸ ਨੇ ਆਪਣੀ ਯੋਜਨਾ ਨੂੰ ਅਮਲੀ ਰੂਪ ਨਹੀਂ ਦਿੱਤਾ।’ ਬਾਅਦ ਵਿੱਚ ਜਦੋਂ ਡਾਇਰ ਗਹਿਰੀਆਂ ਗੁਲਾਬੀ-ਰੰਗੀ ਫਾਟਾਂ ਵਾਲੇ ਪਜਾਮੇ ਤੇ ਡਰੈਸਿੰਗ ਗਾਊਨ ਵਿੱਚ ਦਿੱਲੀ ਰੇਲਵੇ ਸਟੇਸ਼ਨ ’ਤੇ ਉਤਰਿਆ ਤਾਂ ਨਹਿਰੂ ਨੂੰ ਉਸ ਦਾ ਪਹਿਰਾਵਾ ਹੋਰ ਵੀ ਘਿਨਾਉਣਾ ਕਾਰਾ ਜਾਪਿਆ। ਰੇਗੀਨਾਲਡ ਡਾਇਰ ਪੰਜਾਬ ਦਾ ਜੰਮਪਲ ਸੀ, ਉਹ ਮੱਰੀ (ਉਦੋਂ ਜ਼ਿਲ੍ਹਾ, ਪਰ ਹੁਣ ਡਿਵੀਜ਼ਨ ਰਾਵਲਪਿੰਡੀ ਵਿੱਚ ਜਨਮਿਆ ਅਤੇ ਉੱਥੋਂ ਦੇ ਲਾਰੈਂਸ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ) ਪਰ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦੀਆਂ ਜਾਨਾਂ ਨੂੰ ਤੁੱਛ ਸਮਝਣ ਦੀ ਉਸ ਦੀ ਬਿਰਤੀ ਨੇ ਨਹਿਰੂ ਦੀ ਜ਼ਮੀਰ ਨੂੰ ਇਸ ਹੱਦ ਤਕ ਟੁੰਬਿਆ ਕਿ ਉਹ ਮਹਾਤਮਾ ਗਾਂਧੀ ਵੱਲੋਂ ਆਰੰਭੇ ਸਤਿਆਗ੍ਰਹਿ ਵਿੱਚ ਤੁਰੰਤ ਜਾ ਸ਼ਾਮਿਲ ਹੋਏ; ਉਹ ਵੀ ਮਹਾਤਮਾ ਦੀ ਸੋਚ ਤੇ ਪਹੁੰਚ ਨਾਲ ਡੂੰਘੇ ਮਤਭੇਦਾਂ ਦੇ ਬਾਵਜੂਦ।’’...
ਸਾਹਿਤਕਾਰ ਸਮਾਜ ਲਈ ਚਾਨਣ-ਮੁਨਾਰਾ ਹੁੰਦੇ ਹਨ। ਲੇਖਕ ਦੀ ਸਭ ਤੋਂ ਵੱਡੀ ਖ਼ੂਬੀ ਉਸ ਦੀ ਸਰਬਕਾਲੀ ਪ੍ਰਸੰਗਕਤਾ ਹੈ। ਉਹ ਜੋ ਲਿਖਦਾ ਹੈ, ਉਸ ਵਿੱਚੋਂ ਮਨੁੱਖਤਾ ਦਾ ਦਰਦ, ਆਸ-ਨਿਰਾਸ ਅਤੇ ਸਮਸਤ ਸਦੀਵੀ ਭਾਵਨਾਵਾਂ ਦੀ ਪ੍ਰਤੀਧੁਨੀ ਸੁਣਾਈ ਦਿੰਦੀ ਹੈ। ਹਾਸਰਸ ਲੇਖਕ ਵੀ ਜੋ...
ਜਦੋਂ ਵੀ ਕੋਈ ਇਨਸਾਨ ਇਸ ਧਰਤੀ ’ਤੇ ਆਉਂਦਾ ਹੈ ਤਾਂ ਉਦੋਂ ਹੀ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਵੱਲੋਂ ਉਸ ਦਾ ਕੋਈ ਸੋਹਣਾ ਜਿਹਾ ਨਾਮ ਰੱਖਣ ਦੀ ਹੋੜ ਜਿਹੀ ਸ਼ੁਰੂ ਹੋ ਜਾਂਦੀ ਹੈ। ਅੱਜਕੱਲ੍ਹ ਇਹ ਵਰਤਾਰਾ ਕੁਝ ਜ਼ਿਆਦਾ ਹੀ ਹੈ... ਚਲੋ ਹੋਣਾ...
ਪੰਜਾਬ ਆਦਿ ਸੱਚ ਹੜ੍ਹ ਸ਼ਬਦ ਕਿਸੇ ਦੀ ਬੇਸਬਰੀ ਲਈ ਵੀ ਵਰਤਿਆ ਜਾਂਦਾ ਹੈ। ਵਾਕ ਹਨ: ਉਹ ਹੜ੍ਹ ਗਿਆ। ਉਹ ਤਾਂ ਹੜ੍ਹੀ ਪਈ ਹੈ। ਇਹ ਸੰਬੰਧਤ ਧਿਰ ਦੇ ਨਾਂਹਪੱਖੀ ਚਰਿੱਤਰ ਨੂੰ ਦੱਸਦਾ ਹੈ। ਇਸ ਵਾਰ ਦੇ ਹੜ੍ਹ ਨੇ ਇਹ ਅਰਥ ਹੋਰ...
ਤਾਈ ਨਿਹਾਲੀ ਨੇ ਪਹਿਲੀ ਵਾਰ ਕਰਵਾਚੌਥ ਦਾ ਵਰਤ ਰੱਖਿਆ। ਰਾਤ ਪੈਣ ’ਤੇ ਵਰਤ ਸੰਪੂਰਨ ਕਰਨ ਲਈ ਚੰਦਰਮਾ ਨੂੰ ਅਰਗ ਦੇਣ ਲਈ ਕੋਠੇ ਉੱਪਰ ਖੜ੍ਹੇ ਤਾਏ ਨਰੈਣੇ ਅਤੇ ਤਾਈ ਨਿਹਾਲੀ ’ਚੋਂ ਕਦੇ ਤਾਇਆ ਆਖੇ ਕਿ ਬਈ ਚੰਦਰਮਾ ਨੂੰ ਅਰਗ ਮੈਂ ਦੇਣੈਂ,...
ਪੱਪੀ ਨੇ ਗੱਲ ਦੱਸਣੀ ਸ਼ੁਰੂ ਕੀਤੀ, ‘‘ਮੇਰਾ ਤਾਂ ਕਾਲਜਾ ਧੱਸ ਦੇਣੇ ਨਿਕਲ ਗਿਆ। ਨੀਂ ਭੈਣੇ, ਅੱਜ ਤੜਕੇ-ਤੜਕੇ ਤਾਂ ਸਾਡੇ ਜੱਗੇ ਦਾ ਪਿਉ ਬਾਹਲ਼ੀ ਮਾੜੀ ਖ਼ਬਰ ਸੁਣ ਕੇ ਆਇਆ। ਅਖੇ ਦੰਗਿਆਂ ਵਾਲਿਆਂ ਦੀ ਬੁੜ੍ਹੀ ਨੇ ਇਹ ਕੀ ਝਾਟੇ ਖੇਹ ਪਵਾਲੀ, ਹੈਂ!...
ਭਰ ਜਵਾਨੀ ਵਿੱਚ ਵਿਛੜਿਆ ਲੋਕ ਗਾਇਕ ਰਾਜਵੀਰ ਜਵੰਦਾ ਪੰਜਾਬੀ ਲੋਕ ਸੰਗੀਤ ਦਾ ਵਿਹੜਾ ਸੁੰਨਾ ਕਰਕੇ ਚਲਾ ਗਿਆ। ਉਸ ਦੇ ਬੇਵਕਤ ਚਲਾਣੇ ਉੱਤੇ ਹਰ ਅੱਖ ਨਮ ਹੋਈ। ਹਰੇਕ ਨੂੰ ਇਉਂ ਲੱਗਿਆ ਜਿਵੇਂ ਉਨ੍ਹਾਂ ਦਾ ਆਪਣਾ ਕੋਈ ਵਿਛੜਿਆ ਹੈ। ਸੰਗੀਤ ਜਗਤ ਵੀ...
ਕਹਾਣੀ ਰਣਜੀਤ ਕੌਰ ਅਤੇ ਸੁਖਦੀਪ ਕੌਰ ਦੇ ਘਰ ਨਾਲ ਲੱਗਵੇਂ ਸਨ। ਰਣਜੀਤ ਦੇ ਡੈਡੀ ਮਹਿੰਦਰ ਸਿੰਘ ਵੜੈਚ ਫ਼ੌਜ ਵਿੱਚ ਮੇਜਰ ਸਨ। ਸੁਖਦੀਪ ਦੇ ਪਾਪਾ ਹਰਦਿਆਲ ਸਿੰਘ ਪੰਨੂ ਸੈਦੋਵਾਲ ਪਿੰਡ ਵਿੱਚ ਪਟਵਾਰੀ ਲੱਗੇ ਹੋਏ ਸਨ। ਪਿੰਡ ਵਿੱਚ ਪਟਵਾਰੀ ਤੱਕ ਹਰੇਕ ਬੰਦੇ...
ਸੰਯੁਕਤ ਰਾਸ਼ਟਰ ਜਿਹਾ ਕੋਈ ਵੀ ਕੌਮਾਂਤਰੀ ਮੰਚ ਦੁਨੀਆ ਭਰ ਦੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਲਈ ਹੁੰਦਾ ਹੈ ਨਾ ਕਿ ਨਿੱਜੀ ਖ਼ਾਹਿਸ਼ਾਂ ਦੇ ਇਜ਼ਹਾਰ ਲਈ। ਟਰੰਪ ਦੀ ਨੋਬੇਲ ਪੁਰਸਕਾਰ ਲਈ ਜ਼ਿੱਦ ਬੱਚੇ ਵਰਗੀ ਹੈ ਜੋ ਹਰ ਕੌਮੀ/ ਕੌਮਾਂਤਰੀ ਮੰਚ ’ਤੇ ਨੋਬੇਲ ਪੁਰਸਕਾਰ ਲਈ ਰਿਹਾਡ਼ ਕਰਦਾ ਹੈ। ਹੁਣ ਉਹ ਵੇਲੇ ਨਹੀਂ ਰਹੇ ਜਦੋਂ ਆਗੂ ਨਿਰਸਵਾਰਥ ਹੋ ਕੇ ਕਿਸੇ ਇਨਾਮ-ਸਨਮਾਨ ਦੀ ਖ਼ਾਹਿਸ਼ ਤੋਂ ਬਗ਼ੈਰ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਹੋਣ।
ਮੇਰੇ ਖ਼ਾਨਦਾਨ ਦੀ ਗੱਲ ਕਰੀਏ ਤਾਂ ਮੈਂ ਬੰਗਲੂਰੂ ਦਾ ਚੌਥੀ ਪੀੜ੍ਹੀ ਦਾ ਵਸਨੀਕ ਹਾਂ। ਮੇਰੇ ਪੜਦਾਦਾ ਉੱਨ੍ਹੀਵੀਂ ਸਦੀ ’ਚ ਵਕੀਲ ਬਣਨ ਲਈ ਤੰਜਾਵੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਇੱਥੇ ਆਏ ਸਨ। ਉਨ੍ਹਾਂ ਦੇ ਬੱਚੇ ਇਸ ਕਸਬੇ ਵਿੱਚ ਪਲ਼ੇ ਅਤੇ ਪੜ੍ਹੇ,...
ਸੰਤ ਸਿੰਘ ਸੇਖੋਂ ਆਪਣੇ ਵੇਲੇ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ। ਜਿੱਥੇ ਉਨ੍ਹਾਂ ਦੀ ਪੰਜਾਬੀ ਸਾਹਿਤ ’ਤੇ ਚੰਗੀ ਪਕੜ ਸੀ ਉੱਥੇ ਹੀ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਵਿੱਚ ਵੀ ਕਲਮ ਅਜ਼ਮਾਈ ਕੀਤੀ ਅਤੇ ਸਫ਼ਲ ਵੀ ਰਹੇ। ਬਹੁਤ ਘੱਟ ਲੋਕਾਂ ਨੂੰ...
ਇਸ ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ’ਤੇ ਸਵਾਰ ਪੰਜ ਪਿਆਰਿਆਂ ਨਾਲ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਜਾ ਰਹੇ ਚਿਤਰੇ ਹਨ। ਸੁਨਹਿਰੀ ਡਾਟ ਵਿੱਚ ਬਣੇ ਇਸ ਚਿੱਤਰ ਦੀ ਸੱਜੀ ਨੁੱਕਰ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਬਣਿਆ ਹੋਇਆ ਹੈ। ਚਿੱਤਰ ਵਿੱਚ ਪੰਜ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਚਿਤਰੇ ਗਏ ਹਨ। ਗੁਰੂ ਸਾਹਿਬ ਸਮੇਤ ਚਿੱਤਰ ਵਿਚਲੇ ਸਾਰੇ ਪਾਤਰ ਇੱਕ ਚਸ਼ਮ ਚਿੱਤਰੇ ਹਨ। ਚਿੱਤਰ ਵਿੱਚ ਗੁਰੂ ਸਾਹਿਬ ਨੇ ਲੰਮਾ ਪੀਲੇ ਰੰਗ ਦਾ ਸ਼ਾਹੀ ਚੋਗਾ ਪਹਿਨਿਆ ਹੈ। ਗਲ਼ੇ ਅਤੇ ਬੰਦ ਉੱਤੇ ਸੁਨਹਿਰੀ ਗੋਟਾ ਲੱਗਾ ਹੋਇਆ ਹੈ। ਲੱਕ ’ਤੇ ਉਨ੍ਹਾਂ ਕਮਰਕੱਸਾ ਸਾਰੇ ਪਿਆਰਿਆਂ ਦੀ ਤਰ੍ਹਾਂ ਬੰਨ੍ਹਿਆ ਹੋਇਆ ਹੈ।
ਠੰਢੀ ਅੱਗ ਫਿਰ ਸੁਲਗ਼ ਗਈ। ਸੁਖਬੀਰ ਨੇ ਸਿੱਧਾ ਹੀ ਆਪਣੇ ਪਿਉ ਨੂੰ ਕਹਿ ਦਿੱਤਾ, ‘‘ਭਾਪਾ, ਕਿਉਂ ਔਖਾ ਹੋਈ ਜਾਨੈ? ਠੇਕੇ ’ਤੇ ਦੇ ਦਿੰਨੇ ਆ। ਠੇਕੇ ਦੇ ਪੈਸਿਆਂ ਨੂੰ ਵਿਆਜ ’ਤੇ ਰੱਖ ਕੇ ਦੇਖ ਲਓ। ਫ਼ਸਲ ਨਾਲੋਂ ਵੱਧ ਨਫ਼ਾ ਕਰੂ। ਜਿੰਨੀ ਬਿਨਾਂ ਸਰਦਾ ਨਹੀਂ ਉਨੀ ਰੱਖ ਲਓ।’’ ‘‘ਓਏ ਆਪਾਂ ਵਿਹਲੇ ਕੀ ਕਰਾਂਗੇ?’’ ‘‘ਭਾਪਾ, ਮੈਂ ਤਾਂ ਬਾਹਰ ਹੀ ਜਾਊਂ। ਇੱਥੇ ਕੋਈ ਨੌਕਰੀ ਨ੍ਹੀਂ ਚਾਕਰੀ ਨ੍ਹੀਂ।’’ ‘‘ਤੇਰੀ ਮਰਜ਼ੀ ਐ ਭਾਈ।’’ ‘‘ਮੈਂ ਅੱਜ ਪਾਸਪੋਰਟ ਬਣਾਉਣ ਵਾਸਤੇ ਜਾਊਂਗਾ। ਮੁੰਡੇ ਦੀ ਗੱਲ ਸੁਣ ਕੇ ਬਸੰਤ ਸਿੰਘ ਦੇ ਹੋਸ਼ ਉੱਡ ਗਏ। ਉਸ ਨੇ ਮੁੰਡੇ ਨੂੰ ਤਾੜਨਾ ਠੀਕ ਨਾ ਸਮਝਿਆ। ਉਹ ਅੱਜ ਦੇ ਜ਼ਮਾਨੇ ਦੇ ਜਵਾਕਾਂ ਦੀਆਂ ਆਦਤਾਂ ਤੋਂ ਭਲੀਭਾਂਤ ਜਾਣੂ ਸੀ। ਫਿਰ ਵੀ ਉਸ ਨੇ ਪਿਆਰ ਨਾਲ ਸਮਝਾਉਂਦਿਆਂ ਕਿਹਾ, ‘‘ਪੁੱਤ, ਆਪਣੇ ’ਚ ਏਨੀ ਗੁੰਜਾਇਸ਼ ਨ੍ਹੀਂ ਪੈਸੇ ਲਾਉਣ ਦੀ।’’ ‘‘ਭਾਪਾ, ਮੈਂ ਕਿਹੜਾ ਇੱਥੇ ਮੁੜ ਕੇ ਆਉਣੈ। ਮੇਰੇ ਹਿੱਸੇ ਦੀ ਜ਼ਮੀਨ ਵੇਚ ਦਿਉ।’’
ਅਠਾਈ ਸਤੰਬਰ ਦੇ ‘ਦਸਤਕ’ ਵਿੱਚ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ ਗੋਆ ਵਿੱਚ ਆਖ਼ਰੀ ਘੜੀਆਂ’ ਪੜ੍ਹਿਆ। ਲੇਖਕ ਨੇ ਸ਼ਹੀਦ ਕਰਨੈਲ ਸਿੰਘ ਦੇ ਆਖ਼ਰੀ ਵਕਤ ਦਾ ਵੇਰਵਾ ਬਹੁਤ ਵਿਸਥਾਰ ਵਿੱਚ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਪੱਧਰ ’ਤੇ...
ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਜ਼ਿਆਦਾਤਰ ਵਸਨੀਕ ਸੋਚਣ ਲੱਗ ਪਏ ਹਨ ਕਿ ਸ਼ਾਹਜਹਾਂ ਦੇ ਰਾਜ ਦੌਰਾਨ ਸੂਫ਼ੀ ਰਹੱਸਵਾਦੀਆਂ ਅਤੇ ਦਰਵੇਸ਼ਾਂ ਦੀ ਪੂਰੇ ਦਿਲ ਨਾਲ ਸੇਵਾ ਕਰਨ ਵਾਲੇ ਇੱਕ ਵਿਅਕਤੀ ਦਾ ਇਤਿਹਾਸਕ ਚੁਬਾਰਾ ਕੱਟਡ਼ ਵਿਚਾਰਧਾਰਾ ਵਾਲੇ ਕੁਝ ਵਿਅਕਤੀਆਂ ਦੇ ਵਿਰੋਧ ਕਾਰਨ ਕਿਵੇਂ ਤਬਾਹ ਹੋ ਸਕਦਾ ਹੈ? ਸਾਡੀ ਨਵੀਂ ਪੀੜ੍ਹੀ ਲਈ ਇਹ ਜਾਣਨਾ ਅਹਿਮ ਹੈ ਕਿ ਛੱਜੂ ਰਾਮ ਕੌਣ ਸੀ।
ਜਦੋਂ ਟਰਾਲੀ ਤੋਂ ਚਾਰਾ ਉਤਾਰਿਆ ਜਾ ਰਿਹਾ ਸੀ, ਲਡ਼ਕਾ ਗੱਲਾਂ ਕਰਨ ਲੱਗਾ, ‘‘ਅਸੀਂ ਤਾਂ ਔਖੇ ਸੌਖੇ ਭੁੱਖ ਜਰ ਲਵਾਂਗੇ, ਪਸ਼ੂ ਭੁੱਖੇ ਨਹੀਂ ਜਰੇ ਜਾਂਦੇ। ਟਰਾਲੀਆਂ ਤਾਂ ਕੱਲ੍ਹ ਵੀ ਇੱਧਰ ਆਈਆਂ ਸਨ, ਮੰਗਣ ਦੀ ਜਾਚ ਹੀ ਨਹੀਂ ਆਈ। ਕਿਵੇਂ ਮੰਗਾਂ, ਸ਼ਰਮ ਆਈ ਗਈ।’’ ਸਿੰਘ ਨੇ ਕਿਹਾ, ‘‘ਪੁੱਤਰ ਆਪਾਂ ਕਿਰਤ ਕਰਕੇ, ਕਮਾ ਕੇ ਖਾਣ ਵਾਲੇ ਆਂ, ਸ਼ਾਬਾਸ਼ੇ ਤੇਰੇ ਸੰਤੋਖ ਦੇ। ਛੋਟੀ ਉਮਰ ’ਚ ਵੱਡੀਆਂ ਗੱਲਾਂ ਕਰਦਾ ਏਂ ਪੁੱਤਰ ... ... ...।’’
ਪੈਰ ਚਿੱਕਡ਼ ਕਰਕੇ ਗਿੱਲੇ ਸਨ ਤੇ ਜਿਸਮ ਹੁੰਮਸ ਕਰ ਕੇ। ਪਰ ਹੌਲ਼ੀ-ਹੌਲ਼ੀ ਨੰਗੇ ਪੈਰਾਂ ਨੂੰ ਤੁਰਨ ਦਾ ਵੱਲ ਆ ਗਿਆ ਤੇ ਇੱਕ ਅੱਧਾ ਕਿਲੋਮੀਟਰ ਮੁੱਕਣ ਮਗਰੋਂ ਆਪਣੇ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਦਾ ਗ਼ਰੂਰ ਵੀ ਹੋਣ ਲੱਗ ਪਿਆ। ਇਸ ਗ਼ਰੂਰ ਕਰ ਕੇ ਮੈਨੂੰ ਭੁੱਖ ਵੀ ਵਿਸਰ ਗਈ। ਦਰਅਸਲ, ਜਦੋਂ ਮੈਨੂੰ ਸੱਦਿਆ ਗਿਆ ਸੀ, ਉਦੋਂ ਤੱਕ ਮੈਂ ਰੋਟੀ ਨਹੀਂ ਸੀ ਖਾਧੀ। ਉਸ ਤੋਂ ਮਗਰੋਂ ਤਾਂ ‘ਮੈਂ ਰੋਟੀ ਖਾ ਕੇ ਜਾਨਾਂ’ ਕਹਿਣਾ ਹੀ ਅਸਲੋਂ ਗ਼ੈਰ-ਜ਼ਿੰਮੇਵਾਰੀ ਵਾਲੀ ਗੱਲ ਸੀ। ਜਦੋਂ ਅਸੀਂ ਉਸ ਪਿੰਡ ਪਹੁੰਚੇ ਤਾਂ ਰਾਤ ਦੇ ਗਿਆਰਾਂ ਵੱਜੇ ਸਨ।
ਜੇਰਾ ਸੱਤਪਾਲ ਸਿੰਘ ਦਿਓਲ ਘਰ ਤੋਂ ਪਟਿਆਲਾ ਬਹੁਤ ਦੂਰ ਲੱਗਦਾ ਹੈ। ਹੁਣ ਜਦੋਂ ਵੀ ਜਾਂਦੇ ਹਾਂ ਤਾਂ ਸੁਵਖਤੇ ਹੀ ਘਰੋਂ ਚੱਲ ਪੈਂਦੇ ਹਾਂ ਕਿਉਂਕਿ ਪਤਨੀ ਦੀ ਦਵਾਈ ਜਿਸ ਡਾਕਟਰ ਕੋਲੋਂ ਲੈਣੀ ਹੁੰਦੀ ਹੈ ਉਸ ਕੋਲ ਭੀੜ ਬਹੁਤ ਹੁੰਦੀ ਹੈ। ਨਾਸ਼ਤਾ...
ਸਾਰੀਆਂ ਦਲੀਲਾਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਮੈਚ ਖੇਡਿਆ ਗਿਆ ਪਰ ਦੇਸ਼ ਵਿਚਲੇ ਅਜਿਹੇ ਤਲਖ਼ ਮਾਹੌਲ ਦੇ ਮੱਦੇਨਜ਼ਰ ਭਾਰਤ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ। ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਕਿ ਦੋਵਾਂ ਮੈਚਾਂ ਵਿੱਚ ਪਾਕਿਸਤਾਨ ਨੂੰ ਹਰਾ ਕੇ ਬੈਸਰਨ ਵਾਦੀ ਦੀ ਘਟਨਾ ਦਾ ਬਦਲਾ ਲੈ ਲਿਆ ਗਿਆ ਹੈ। ਜਿਨ੍ਹਾਂ ਦੇ ਪਰਿਵਾਰ ਦੇ ਜੀਅ ਇਸ ਹਮਲੇ ’ਚ ਮਾਰੇ ਗਏ, ਕੀ ਉਨ੍ਹਾਂ ਨੂੰ ‘ਅਜਿਹਾ ਬਦਲਾ’ ਲੈਣ ਦੀ ਦਲੀਲ ਨਾਲ ਕਾਇਲ ਕੀਤਾ ਜਾ ਸਕਦਾ ਹੈ?
‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ’ ਨਾਮੀ ਡਾਇਰੀ ਦਾ ਸਿਰਨਾਵਾਂ ਹੀ ਨਹੀਂ ਸਗੋਂ ਅੰਤਰ ਵੇਗ ਅਤੇ ਵਿਵੇਕ ਵੀ ਪ੍ਰੋ. ਹਰਭਜਨ ਸਿੰਘ ਦੀਆਂ ਸਿਮਰ ਸਿਮਰ ਕੇ ਸੁਦ੍ਰਿੜ ਹੋਈਆਂ ਸੰਗਰਾਮੀ ਜੀਵਨ ਦੀਆਂ ਯਾਦਾਂ ਨੇ ਘੜਿਆ ਹੈ। ਇਹ ਡਾਇਰੀ ਨਕਸਲਬਾੜੀ ਲਹਿਰ ਵਿੱਚ ਇਨਕਲਾਬ ਦੀ ਜਿੱਤ...