ਫ਼ਸਲ ਦੇ ਬਿਹਤਰ ਭਾਅ ਲਈ ਦਿੱਲੀ ’ਚ ਪ੍ਰਦਰਸ਼ਨ ਕਰ ਰਹੇ ਤਾਮਿਲਨਾਡੂ ਦੇ ਕਿਸਾਨ ਮੋਬਾਈਲ ਟਾਵਰ ’ਤੇ ਚੜ੍ਹੇ
ਨਵੀਂ ਦਿੱਲੀ, 24 ਅਪਰੈਲ ਤਾਮਿਲਨਾਡੂ ਦੇ ਕੁਝ ਕਿਸਾਨਾਂ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ, ਨੇ ਅੱਜ ਇਥੇ ਮੋਬਾਈਲ ਟਾਵਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਇਹ ਕਿਸਾਨ ਆਪਣੀਆਂ ਫਸਲਾਂ ਦੇ ਬਿਹਤਰ ਭਾਅ ਅਤੇ ਨਦੀ ਨੂੰ ਜੋੜਨ ਦੇ ਮੁੱਦੇ ’ਤੇ ਦਿੱਲੀ ਦੇ...
Advertisement
ਨਵੀਂ ਦਿੱਲੀ, 24 ਅਪਰੈਲ
ਤਾਮਿਲਨਾਡੂ ਦੇ ਕੁਝ ਕਿਸਾਨਾਂ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ, ਨੇ ਅੱਜ ਇਥੇ ਮੋਬਾਈਲ ਟਾਵਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਇਹ ਕਿਸਾਨ ਆਪਣੀਆਂ ਫਸਲਾਂ ਦੇ ਬਿਹਤਰ ਭਾਅ ਅਤੇ ਨਦੀ ਨੂੰ ਜੋੜਨ ਦੇ ਮੁੱਦੇ ’ਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ। ਪੁਲੀਸ ਨੇ ਦੱਸਿਆ ਕਿ ਤਾਮਿਲਨਾਡੂ ਦੇ ਬਹੁਤ ਸਾਰੇ ਕਿਸਾਨ ਜੰਤਰ-ਮੰਤਰ 'ਤੇ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਕੁਝ ਨੇ ਨੇੜਲੇ ਦਰੱਖਤਾਂ ਅਤੇ ਮੋਬਾਈਲ ਟਾਵਰ 'ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚੋਂ ਇੱਕ ਨੂੰ ਮੋਬਾਈਲ ਟਾਵਰ ਤੋਂ ਉਤਾਰਨ ਲਈ ਫਾਇਰ ਬ੍ਰਿਗੇਡ ਕਰੇਨ ਦੀ ਵਰਤੋਂ ਕੀਤੀ।
Advertisement
Advertisement
×