ਪਾਤੜਾਂ: ਢਾਬੀ ਬਾਰਡਰ ’ਤੇ ਬਰਸਾਤਾਂ ਤੇ ਗਰਮੀ ਦੇ ਮੱਦੇਨਜ਼ਰ ਕਿਸਾਨ ਪੱਕੇ ਮਕਾਨ ਉਸਾਰਨ ਲੱਗੇ
ਗੁਰਨਾਮ ਸਿੰਘ ਚੌਹਾਨ ਪਾਤੜਾਂ, 12 ਮਾਰਚ ਗ਼ੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ 13 ਫਰਵਰੀ ਤੋਂ ਢਾਬੀ ਗੁੱਜਰਾਂ ਪੰਜਾਬ-ਹਰਿਆਣਾ ਬਾਰਡਰ ’ਤੇ ਚੱਲ ਰਿਹੇ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਬਰਸਾਤਾਂ ਅਤੇ ਗਰਮੀ ਨੂੰ ਦੇਖਦੇ ਹੋਏ ਪੱਕੇ ਮਕਾਨ ਉਸਾਰਨੇ ਸ਼ੁਰੂ ਕਰ ਦਿੱਤੇ...
Advertisement
ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਮਾਰਚ
Advertisement
ਗ਼ੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ 13 ਫਰਵਰੀ ਤੋਂ ਢਾਬੀ ਗੁੱਜਰਾਂ ਪੰਜਾਬ-ਹਰਿਆਣਾ ਬਾਰਡਰ ’ਤੇ ਚੱਲ ਰਿਹੇ ਕਿਸਾਨ ਅੰਦੋਲਨ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਬਰਸਾਤਾਂ ਅਤੇ ਗਰਮੀ ਨੂੰ ਦੇਖਦੇ ਹੋਏ ਪੱਕੇ ਮਕਾਨ ਉਸਾਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਹਾੜ੍ਹੀ ਦਾ ਸੀਜ਼ਨ ਆ ਰਿਹਾ ਹੈ। ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਕਣਕ ਦੀ ਕਟਾਈ ਤੇ ਤੂੜੀ ਬਣਾਉਣ ਲਈ ਲੈ ਕੇ ਜਾਣੀਆਂ ਪੈਣੀਆਂ ਹਨ। ਇਸ ਲਈ ਉਨ੍ਹਾਂ ਵੱਲੋਂ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਜੇ ਮੋਦੀ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਉਹ ਲੋਕ ਸਭਾ ਚੋਣਾਂ ਦੌਰਾਨ ਵੀ ਮੋਰਚੇ 'ਤੇ ਬੈਠ ਕੇ ਕਿਸਾਨੀ ਅੰਦੋਲਨ ਦੀ ਜਿੱਤ ਦਾ ਇੰਤਜ਼ਾਰ ਕਰਨਗੇ। ਭਵਿੱਖ ਦੀ ਗਰਮੀ ਨੂੰ ਮੁੱਖ ਰੱਖਦਿਆਂ ਇਨ੍ਹਾਂ ਕਮਰਿਆਂ ਵਿੱਚ ਏਸੀ ਦਾ ਪ੍ਰਬੰਧ ਕੀਤਾ ਜਾਵੇਗਾ, ਜਿੱਥੇ ਕਿਸਾਨ ਆਗੂ ਬੈਠ ਕੇ ਪ੍ਰੈਸ ਕਾਨਫਰੰਸ ਤੇ ਹੋਰ ਵਿਚਾਰ ਕਰ ਸਕਣਗੇ।
Advertisement
Advertisement
×