Kisan Diwas: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਮੋਦੀ ਸਰਕਾਰ: ਖੜਗੇ
Kharge urges Modi govt to fulfil its promises to farmers; ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ, ਜੋ ‘ਕਿਸਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ
ਨਵੀਂ ਦਿੱਲੀ, 23 ਦਸੰਬਰ
Kisan Diwas: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Congress president Mallikarjun Kharge) ਨੇ ਸੋਮਵਾਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ "ਕਿਸਾਨ ਵਿਰੋਧੀ" ਨੀਤੀਆਂ ਰਾਹੀਂ ਕਿਸਾਨਾਂ ਨਾਲ "ਹੋਰ ਨਾਇਨਸਾਫ਼ੀ" ਨਾ ਕਰੇ ਅਤੇ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰੇ। ਖੜਗੇ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ (former prime minister Charan Singh) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਟ ਕਰਨ ਸਮੇਂ ਕਹੀ। ਗ਼ੌਰਤਲਬ ਹੈ ਕਿ ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਨੂੰ ‘ਕਿਸਾਨ ਦਿਵਸ’ (Kisan Diwas) ਵਜੋਂ ਮਨਾਇਆ ਜਾਂਦਾ ਹੈ।
ਖੜਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ (X) 'ਤੇ ਹਿੰਦੀ ਵਿੱਚ ਕੀਤੀ ਇੱਕ ਪੋਸਟ ਵਿੱਚ ਕਿਹਾ, ‘‘ਕਿਸਾਨ ਹੀ ਹਿੰਦੋਸਤਾਨ ਹਨ, ਦੇਸ਼ ਦੀ ਸ਼ਾਨ ਹਨ।... ਸਾਰੇ ਕਿਸਾਨ ਭੈਣਾਂ ਭਰਾਵਾਂ ਅਤੇ ਖੇਤ ਮਜ਼ਦੂਰਾਂ ਨੂੰ ਕਿਸਾਨ ਦਿਵਸ ਦੀਆਂ ਲੱਖ ਲੱਖ ਵਧਾਈਆਂ।... ਦੇਸ਼ ਦੇ ਕਿਸਾਨਾਂ ਲਈ ਸੰਘਰਸ਼ ਕਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾਂਜਲੀ।’’
किसान ही हिन्दुस्तान है, देश का अभिमान है।
सभी किसान बहन-भाइयों को, खेत-मज़दूरों को किसान दिवस की हार्दिक शुभकामनाएँ।
देश के किसानों के लिए संघर्षरत रहे, भूतपूर्व प्रधानमंत्री चौधरी चरण सिंह जी की जयंती पर उन्हें सादर नमन।
आशा है कि मोदी सरकार अपनी ज़िद और किसान-विरोधी… pic.twitter.com/mSGHfoI5SB
— Mallikarjun Kharge (@kharge) December 23, 2024
ਕਾਂਗਰਸ ਪ੍ਰਧਾਨ ਨੇ ਹੋਰ ਕਿਹਾ, ‘‘ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਸਰਕਾਰ ਆਪਣੀ ਜ਼ਿੱਦ ਅਤੇ ਕਿਸਾਨ ਵਿਰੋਧੀ ਨੀਤੀਆਂ ਨਾਲ ਸਾਡੇ ਕਿਸਾਨਾਂ ਨਾਲ ਹੋਰ ਬੇਇਨਸਾਫ਼ੀ ਨਹੀਂ ਕਰੇਗੀ ਅਤੇ ਆਪਣੇ ਪੁਰਾਣੇ ਵਾਅਦੇ ਪੂਰੇ ਕਰੇਗੀ।’’
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Leader of Opposition in the Lok Sabha Rahul Gandhi) ਨੇ ਵੀ ਕਿਸਾਨਾਂ ਨੂੰ ‘ਕਿਸਾਨ ਦਿਵਸ’ ਮੌਕੇ ਮੁਬਾਰਕਬਾਦ ਦਿੱਤੀ। ਰਾਹੁਲ ਨੇ ਆਪਣੀ ਟਵੀਟ ਵਿਚ ਕਿਹਾ, "ਦੇਸ਼ ਦੇ ਸਾਰੇ ਅੰਨ ਦਾਤਿਆਂ ਨੂੰ ਸਤਿਕਾਰਤ ਸਲਾਮ, ਜਿਨ੍ਹਾਂ ਦੀ ਸਖ਼ਤ ਮਿਹਨਤ ਸਾਡੇ ਦੇਸ਼ ਨੂੰ ਖੁਸ਼ਹਾਲ ਬਣਾਉਂਦੀ ਹੈ। ਅਸੀਂ ਕਿਸਾਨਾਂ ਦੇ ਇਸ ਮਹਾਨ ਯੋਗਦਾਨ ਲਈ ਧੰਨਵਾਦੀ ਹਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਸਤਿਕਾਰ ਦੀ ਰਾਖੀ ਲਈ ਹਮੇਸ਼ਾ ਤਿਆਰ ਹਾਂ।" -ਪੀਟੀਆਈ
#FarmerProtest Farmer Protest farmers' day