ਫਰਾਂਸ: ਕਿਸਾਨਾਂ ਵੱਲੋਂ ਪੈਰਿਸ ਨੂੰ ਘੇਰਨ ਦੀ ਚਿਤਾਵਨੀ ਮਗਰੋਂ ਸਰਕਾਰ ਨੇ 15000 ਪੁਲੀਸ ਜਵਾਨ ਤਾਇਨਾਤ ਕੀਤੇ
ਪੈਰਿਸ, 29 ਜਨਵਰੀ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਪੈਰਿਸ ਵੱਲ ਵਧਣ ਦੀ ਨਾਰਾਜ਼ ਕਿਸਾਨਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ 15000 ਪੁਲੀਸ ਅਧਿਕਾਰੀ...
Advertisement
ਪੈਰਿਸ, 29 ਜਨਵਰੀ
ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਪੈਰਿਸ ਵੱਲ ਵਧਣ ਦੀ ਨਾਰਾਜ਼ ਕਿਸਾਨਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ 15000 ਪੁਲੀਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਫਰਾਂਸ ਵਿਚ ਦੋ ਜਲਵਾਯੂ ਕਾਰਕੁਨਾਂ ਨੇ ਲੂਵਰ ਮਿਊਜ਼ੀਅਮ ਵਿਚ 'ਮੋਨਾ ਲੀਜ਼ਾ' ਦੀ ਤਸਵੀਰ ਦੇ ਸਾਹਮਣੇ ਸ਼ੀਸ਼ੇ 'ਤੇ ਸੂਪ ਸੁੱਟਿਆ ਅਤੇ ਸਥਾਈ ਭੋਜਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਨਾਅਰੇ ਲਗਾਏ, ਜਿਸ ਵਿੱਚ ਫਰਾਂਸੀਸੀ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਵਧੀਆ ਮਿਹਨਤਾਨਾ ਦੇਣਾ ਵੀ ਸ਼ਾਮਲ ਹੈ।
Advertisement
Advertisement
×