ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਜਾ ਰਹੇ ਕਿਸਾਨ ਪੁਲੀਸ ਨੇ ਰੋਕ
ਪਾਲ ਸਿੰਘ ਨੌਲੀ ਜਲੰਧਰ, 24 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਾ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰ ਜਲੰਧਰ-ਮੋਗਾ ਰੋਡ ਨਕੋਦਰ ’ਤੇ ਭਾਰੀ ਪੁਲੀਸ ਫੋਰਸ ਅਤੇ ਨੀਮ ਫੌਜੀ ਦਸਤੇ ਲਗਾ ਕੇ ਰੋਕ ਲਏ। ਇਸ ਮੌਕੇ ਕਿਰਤੀ ਕਿਸਾਨ...
Advertisement
ਪਾਲ ਸਿੰਘ ਨੌਲੀ
ਜਲੰਧਰ, 24 ਮਈ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਾ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਮੈਂਬਰ ਜਲੰਧਰ-ਮੋਗਾ ਰੋਡ ਨਕੋਦਰ ’ਤੇ ਭਾਰੀ ਪੁਲੀਸ ਫੋਰਸ ਅਤੇ ਨੀਮ ਫੌਜੀ ਦਸਤੇ ਲਗਾ ਕੇ ਰੋਕ ਲਏ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੇਕੇਯੂ ਦੇ ਸਾਰੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਵਿਰੋਧੀ ਮੋਦੀ ਖ਼ਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਮਜਦੂਰਾਂ ਨੂੰ ਧੱਕੇ ਨਾਲ ਰੋਕਿਆ ਗਿਆ। ਪੁਲੀਸ ਵੱਲੋਂ ਖੁਦ ਰਸਤਿਆਂ 'ਚ ਆਪਣੀਆਂ ਗੱਡੀਆਂ ਲਗਾ ਕੇ ਆਮ ਲੋਕਾਂ ਨੂੰ ਰੋਕ ਕੇ ਖੱਜਲ ਹੋਣ ਲਈ ਮਜਬੂਰ ਕੀਤਾ। ਕਿਸਾਨ ਮਜ਼ਦੂਰ ਸੜਕਾਂ ਨੂੰ ਜਾਮ ਕਰਨ ਦੀ ਥਾਂ ਇੱਕ ਪਾਸੇ ਪ੍ਰਦਰਸ਼ਨ ਕੀਤਾ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ
Advertisement
Advertisement
×