DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਸੀਂ ਪ੍ਰਧਾਨ ਮੰਤਰੀ ਦੀ ਫਿਰਕੂ ਪਿੱਚ ’ਤੇ ਨਹੀਂ ਖੇਡਾਂਗੇ: ਕਾਂਗਰਸ

ਨਵੀਂ ਦਿੱਲੀ, 21 ਮਈ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪੂਰੀਆਂ ਲੋਕ ਸਭਾ ਚੋਣਾਂ ਦੌਰਾਨ ਧਰੁਵੀਕਰਨ ’ਚ ਜੁਟੇ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਫਿਰਕੂ ਪਿੱਚ’ ਤਿਆਰ ਕਰ ਰਹੇ ਸਨ ਪਰ ਉਸ ਨੇ ਇਸ ਪਿੱਚ ’ਤੇ ਖੇਡਣ ਤੋਂ ਇਨਕਾਰ ਕਰ ਦਿੱਤਾ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 21 ਮਈ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਪੂਰੀਆਂ ਲੋਕ ਸਭਾ ਚੋਣਾਂ ਦੌਰਾਨ ਧਰੁਵੀਕਰਨ ’ਚ ਜੁਟੇ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਫਿਰਕੂ ਪਿੱਚ’ ਤਿਆਰ ਕਰ ਰਹੇ ਸਨ ਪਰ ਉਸ ਨੇ ਇਸ ਪਿੱਚ ’ਤੇ ਖੇਡਣ ਤੋਂ ਇਨਕਾਰ ਕਰ ਦਿੱਤਾ ਅਤੇ ‘ਪੰਜ ਨਿਆਂ’ ਦੇ ਏਜੰਡੇ ਨੂੰ ਅੱਗੇ ਵਧਾਇਆ।

Advertisement

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਇਹ ਬਿਆਨ ਇੱਕ ਇੰਟਰਵਿਊ ਦੌਰਾਨ ਮੋਦੀ ਦੀ ਉਸ ਟਿੱਪਣੀ ’ਤੇ ਆਇਆ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਘੱਟ ਗਿਣਤੀਆਂ ਖ਼ਿਲਾਫ਼ ਕਦੀ ਇੱਕ ਸ਼ਬਦ ਵੀ ਨਹੀਂ ਬੋਲਿਆ ਅਤੇ ਭਾਜਪਾ ਸਿਰਫ਼ ਅੱਜ ਹੀ ਨਹੀਂ ਬਲਕਿ ਕਦੀ ਵੀ ਘੱਟ ਗਿਣਤੀਆਂ ਖ਼ਿਲਾਫ਼ ਨਹੀਂ ਰਹੀ ਹੈ। ਰਮੇਸ਼ ਨੇ ਦਾਅਵਾ ਕੀਤਾ ਕਿ 19 ਅਪਰੈਲ ਮਗਰੋਂ ਪ੍ਰਧਾਨ ਮੰਤਰੀ ਦੀ ਪੂਰੀ ਮੁਹਿੰਮ ਹਿੰਦੂ-ਮੁਸਲਿਮ ਬਿਆਨਬਾਜ਼ੀ ਦੇ ਨਾਲ ਨਾਲ ‘ਫਿਰਕਾਪ੍ਰਸਤੀ’ ’ਤੇ ਆਧਾਰਿਤ ਰਹੀ ਹੈ ਅਤੇ ਵਿਕਸਿਤ ਭਾਰਤ, ਮੋਦੀ ਦੀ ਗਾਰੰਟੀ ਜਾਂ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਕਿਰਤੀਆਂ, ਐੱਸਸੀ/ਐੱਸਟੀ, ਓਬੀਸੀ ਵਰਗਾਂ ਦੇ ਮੁੱਦਿਆਂ ’ਤੇ ਕੋਈ ਗੱਲ ਨਹੀਂ ਹੋਈ ਹੈ। ਪ੍ਰਧਾਨ ਮੰਤਰੀ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਰਮੇਸ਼ ਨੇ ਕਿਹਾ, ‘ਉਹ ਕਿਹੋ ਜਿਹੀਆਂ ਬੇਕਾਰ ਦੀਆਂ ਗੱਲਾਂ ਕਰ ਰਹੇ ਹਨ। ਪ੍ਰਧਾਨ ਮੰਤਰੀ ਤੇਜ਼ੀ ਨਾਲ ਆਪਣੀ ਯਾਦ ਸ਼ਕਤੀ ਗੁਆ ਰਹੇ ਹਨ। ਉਨ੍ਹਾਂ ਕਦੀ ਵੀ ਸੱਚਾਈ ਦਾ ਪਾਲਣ ਨਹੀਂ ਕੀਤਾ। ਉਹ ‘ਝੂਠਜੀਵੀ’ ਹਨ। ਹੁਣ ਉਹ ਜੋ ਅੱਜ ਕਹਿੰਦੇ ਹਨ ਉਹ ਭਲਕੇ ਭੁੱਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਅਜਿਹਾ ਕਦੀ ਨਹੀਂ ਕਿਹਾ।’ ਉਨ੍ਹਾਂ ਕਿਹਾ, ‘ਉਹ ਯਕੀਨੀ ਤੌਰ ’ਤੇ ਕਾਂਗਰਸ ਪਾਰਟੀ ’ਤੇ ਹਮਲਾ ਕਰਨ ਦੇ ਨਾਲ ਹੀ ਹਿੰਦੂ-ਮੁਸਲਿਮ ਦੀ ਗੱਲ ਕਰਦੇ ਰਹੇ ਹਨ।’ -ਪੀਟੀਆਈ

‘ਮੋਦੀ ਨੇ ਬਿਹਾਰ ਦੀ ਤਕਦੀਰ ਬਦਲਣ ਦਾ ਵਾਅਦਾ ਕਰ ਕੇ ਸਿਰਫ ਨਿਤੀਸ਼ ਦਾ ਗੱਠਜੋੜ ਬਦਲਿਆ’

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ ਪਰ ਬਦਲਿਆ ਸਿਰਫ ਨਿਤੀਸ਼ ਕੁਮਾਰ ਦਾ ਗੱਠਜੋੜ ਹੈ। ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨੂੰ ਕਈ ਸਵਾਲ ਪੁੱਛੇ। ਉਨ੍ਹਾਂ ਕਿਹਾ, ‘‘ਅਹੁਦਾ ਛੱਡਣ ਵਾਲੇ ਪ੍ਰਧਾਨ ਮੰਤਰੀ ਮੋਤੀਹਾਰੀ ਸ਼ੂਗਰ ਮਿੱਲ ਦੁਬਾਰਾ ਖੋਲ੍ਹਣ ਵਿੱਚ ਅਸਫਲ ਕਿਉਂ ਰਹੇ ਹਨ? ਭਾਜਪਾ ਸੰਸਦ ਮੈਂਬਰ ਦੇ ਫੰਡਾਂ ਨਾਲ ਖਰੀਦੀਆਂ ਗਈਆਂ ਐਂਬੂਲੈਂਸਾਂ ਸ਼ਰਾਬ ਤਸਕਰੀ ਵਿੱਚ ਕਿਉਂ ਫੜੀਆਂ ਗਈਆਂ? 2015 ਵਿੱਚ ਪ੍ਰਧਾਨ ਮੰਤਰੀ ਨੇ ਜਿਸ 1.25 ਲੱਖ ਕਰੋੜ ਦੇ ਪੈਕੇਜ ਦਾ ਵਾਅਦਾ ਕੀਤਾ ਸੀ, ਉਸ ਦਾ ਕੀ ਹੋਇਆ?’’ ਉਨ੍ਹਾਂ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ 4 ਜੂਨ ਨੂੰ ਅਹੁਦਾ ਛੱਡਣ ਤੋਂ ਪਹਿਲਾਂ ਅਸਫਲਤਾਵਾਂ ਲਈ ਮੁਆਫੀ ਮੰਗਣਗੇ? -ਪੀਟੀਆਈ

ਪਾਤਰਾ ਦੀ ਟਿੱਪਣੀ ਲਈ ਪ੍ਰਧਾਨ ਮੰਤਰੀ ਮੁਆਫੀ ਮੰਗਣ: ਖੇੜਾ

ਭੁਵਨੇਸ਼ਵਰ: ਕਾਂਗਰਸ ਨੇ ਅੱਜ ਮੰਗ ਕੀਤੀ ਕਿ ਪੁਰੀ ਤੋਂ ਭਾਜਪਾ ਉਮੀਦਵਾਰ ਸੰਬਿਤ ਪਾਤਰਾ ਵੱਲੋਂ ਭਗਵਾਨ ਜਗਨਨਾਥ ਬਾਰੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਪ੍ਰਧਾਨ ਮੰਤਰੀ ਮੁਆਫੀ ਮੰਗਣ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ, ‘ਜੇ ਸੰਬਿਤ ਪਾਤਰਾ ਕਾਂਗਰਸ ਪਾਰਟੀ ’ਚ ਹੁੰਦੇ ਤਾਂ ਉਨ੍ਹਾਂ ਨੂੰ ਅਜਿਹੀ ਟਿੱਪਣੀ ਲਈ ਤੁਰੰਤ ਪਾਰਟੀ ’ਚੋਂ ਕੱਢ ਦਿੱਤਾ ਜਾਂਦਾ। ਪ੍ਰਧਾਨ ਮੰਤਰੀ ਨੂੰ ਵੀ ਸੰਬਿਤ ਪਾਤਰਾ ਨੂੰ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ।’ ਉਨ੍ਹਾਂ ਇਹ ਵੀ ਮੰਗ ਕੀਤੀ ਪ੍ਰਧਾਨ ਮੰਤਰੀ ਭਗਵਾਨ ਜਗਨਨਾਥ ਦੇ ਕਰੋੜਾਂ ਸ਼ਰਧਾਲੂਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। -ਪੀਟੀਆਈ

Advertisement
×