ਅਣਪਛਾਤਿਆਂ ਨੇ ਮਨੀਪੁਰ ਦੇ ਹੈਲਥ ਸੈਂਟਰ ’ਚ ਅੱਗ ਲਾਈ
ਪੁਲੀਸ ਚੌਕੀ ਤੋਂ 200 ਮੀਟਰ ਦੂਰ ਬੋਰੋਬੇਕਰਾ ਇਲਾਕੇ ਵਿੱਚ ਵਾਪਰਿਆ ਹਾਦਸਾ
Advertisement
ਇੰਫਾਲ, 12 ਸਤੰਬਰ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਅੱਜ ਅਣਪਛਾਤਿਆਂ ਨੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੁਲੀਸ ਚੌਕੀ ਤੋਂ 200 ਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਬੋਰੋਬੇਕਰਾ ਇਲਾਕੇ ਵਿੱਚ ਅੱਜ ਸਵੇਰੇ ਵਾਪਰੀ। ਹਾਦਸੇ ਵੇਲੇ ਪੀਐੱਚਸੀ ਅੰਦਰ ਕੋਈ ਮੌਜੂਦ ਨਹੀਂ ਸੀ, ਇਸ ਕਰਕੇ ਕੋਈ ਜ਼ਖ਼ਮੀ ਨਹੀਂ ਹੋਇਆ। ਇਸ ਬਾਰੇ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਜਿਰੀਬਾਮ ਵਿੱਚ ਹਿੰਸਾ ਦੀ ਇੱਕ ਤਾਜ਼ਾ ਘਟਨਾ ਦੌਰਾਨ ਪੰਜ ਵਿਅਕਤੀ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਇੰਫਾਲ ਘਾਟੀ ਵਿੱਚ ਰਹਿੰਦੇ ਮੇਇਤੀ ਅਤੇ ਨਾਲ ਲੱਗਦੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਕੂਕੀ ਭਾਈਚਾਰੇ ਵਿੱਚ ਹੋਈ ਹਿੰਸਾ ਦੌਰਾਨ 200 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਵਿਅਕਤੀ ਬੇਘਰ ਹੋ ਚੁੱਕੇ ਹਨ। -ਪੀਟੀਆਈ
Advertisement
Advertisement
Advertisement
×

