ਜਾਤ ਆਧਾਰਿਤ ਜਨਗਣਨਾ ਨਹੀਂ ਹੋਣੀ ਚਾਹੀਦੀ: ਆਰਐੱਸਐੱਸ
ਨਾਗਪੁਰ, 19 ਦਸੰਬਰ ਆਰਐੱਸਐੱਸ ਦੇ ਪ੍ਰਚਾਰਕ ਸ੍ਰੀਧਰ ਗਾਡਗੇ ਨੇ ਅੱਜ ਕਿਹਾ ਕਿ ਕੋਈ ਜਾਤ ਆਧਾਰਿਤ ਜਨਗਣਨਾ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਇਸ ਨਾਲ ਕੀ ਹਾਸਲ ਹੋਵੇਗਾ। ਵਿਦਰਭ ਸਹਿ-ਸੰਘਸੰਚਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ...
Advertisement
ਨਾਗਪੁਰ, 19 ਦਸੰਬਰ
ਆਰਐੱਸਐੱਸ ਦੇ ਪ੍ਰਚਾਰਕ ਸ੍ਰੀਧਰ ਗਾਡਗੇ ਨੇ ਅੱਜ ਕਿਹਾ ਕਿ ਕੋਈ ਜਾਤ ਆਧਾਰਿਤ ਜਨਗਣਨਾ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਇਸ ਨਾਲ ਕੀ ਹਾਸਲ ਹੋਵੇਗਾ। ਵਿਦਰਭ ਸਹਿ-ਸੰਘਸੰਚਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਕਵਾਇਦ ਨਾਲ ਕੁੱਝ ਲੋਕਾਂ ਨੂੰ ਸਿਆਸੀ ਤੌਰ ’ਤੇ ਫਾਇਦਾ ਹੋ ਸਕਦਾ ਹੈ ਕਿਉਂਕਿ ਇਸ ਨਾਲ ਇਹ ਅੰਕੜਾ ਮਿਲੇਗਾ ਕਿ ਕਿਸੇ ਨਿਸ਼ਚਿਤ ਜਾਤੀ ਦੀ ਆਬਾਦੀ ਕਿੰਨੀ ਹੈ, ਪਰ ਇਹ ਸਮਾਜਿਕ ਅਤੇ ਰਾਸ਼ਟਰੀ ਏਕਤਾ ਦੇ ਮਾਮਲੇ ਵਿੱਚ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇਸ਼ ਪੱਧਰ ’ਤੇ ਜਾਤੀ ਜਨਗਣਨਾ ਕਰਵਾਉਣ ਦੇ ਪੱਖ ਵਿੱਚ ਹੈ। ਮਹਾਰਾਸ਼ਟਰ ਵਿੱਚ ਸੱਤਾਧਾਰੀ ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਅੱਜ ਇੱਥੇ ਰੇਸ਼ਮਬਾਗ਼ ਵਿੱਚ ਆਰਐੱਸਐੱਸ ਸੰਸਥਾਪਕ ਕੇ ਬੀ ਹੈਡਗੇਵਾਰ ਅਤੇ ਦੂਸਰੇ ਸਰਸੰਘਸੰਚਾਲਕ ਐੱਮ ਐੱਸ ਗੋਲਵਾਲਕਰ ਦੇ ਸਮਾਰਕ ਦਾ ਦੌਰਾ ਕੀਤਾ ਸੀ। -ਪੀਟੀਆਈ
Advertisement
Advertisement
×