ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਓਐੱਮਆਰ ਸ਼ੀਟ ਨਾਲ ਛੇੜਛਾੜ ਸਬੰਧੀ ਪਟੀਸ਼ਨ 'ਤੇ ਸੁਣਵਾਈ ਦੋ ਹਫ਼ਤਿਆਂ ਬਾਅਦ

ਨਵੀਂ ਦਿੱਲੀ, 1 ਜੁਲਾਈ ਸੁਪਰੀਟ ਕੋਰਟ ਨੇ ਨੀਟ ਪ੍ਰੀਖਿਆ ਦੌਰਾਨ ਕਥਿਤ ਤੌਰ ਤੇ ਓਐੱਮਆਰ ਸ਼ੀਟ ਨਾਲ ਹੋਈ ਛੇੜਛਾੜ ਦੇ ਸਬੰਧ ਵਿਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੀ ਮਿਤੀ ਦੋ ਹਫ਼ਤਿਆਂ ਬਾਅਦ ਦੀ ਤੈਅ ਕੀਤੀ ਹੈ। ਜਸਟਿਸ ਸੀਟੀ ਰਵੀਕੁਮਾਰ ਅਤੇ ਮਨੋਜ ਮਿਸ਼ਰਾ...
Advertisement

ਨਵੀਂ ਦਿੱਲੀ, 1 ਜੁਲਾਈ

ਸੁਪਰੀਟ ਕੋਰਟ ਨੇ ਨੀਟ ਪ੍ਰੀਖਿਆ ਦੌਰਾਨ ਕਥਿਤ ਤੌਰ ਤੇ ਓਐੱਮਆਰ ਸ਼ੀਟ ਨਾਲ ਹੋਈ ਛੇੜਛਾੜ ਦੇ ਸਬੰਧ ਵਿਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੀ ਮਿਤੀ ਦੋ ਹਫ਼ਤਿਆਂ ਬਾਅਦ ਦੀ ਤੈਅ ਕੀਤੀ ਹੈ। ਜਸਟਿਸ ਸੀਟੀ ਰਵੀਕੁਮਾਰ ਅਤੇ ਮਨੋਜ ਮਿਸ਼ਰਾ ਦੇ ਵੋਕੇਸ਼ਨ ਬੈਂਚ ਕੋਲ ਪੇਸ਼ ਹੋਏ ਪਟੀਸ਼ਨ ਕਰਤਾ ਦੇ ਵਕੀਲ ਨੇ ਆਰੋਪ ਲਾਇਆ ਕਿ ਉਸਦੇ ਮੁਵੱਕਿਲ ਦੀ ਓਐੱਮਆਰ ਸ਼ੀਟ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਕਰਤਾ 23 ਜੂਨ ਨੂੰ ਦੋਬਾਰਾ ਹੋਈ ਨੀਟ ਦੀ ਪ੍ਰੀਖਿਆ ਵਿਚ ਬੈਠਣ ਦੀ ਪ੍ਰਵਾਨਗੀ ਮੰਗ ਰਿਹਾ ਸੀ।

Advertisement

ਕੌਮੀ ਪ੍ਰੀਖਿਆ ਏਜੰਸੀ ਵੱਲੋਂ ਪੇਸ਼ ਹੋਏ ਵਕੀਲ ਵੱਲੋ ਕੀਤੀ ਬੇਨਤੀ ਤੋ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਲਈ ਦੋ ਹਫ਼ਤੇ ਬਾਅਦ ਮਿਤੀ ਤੈਅ ਕੀਤੀ ਹੈ। -ਪੀਟੀਆਈ

Advertisement
Tags :
delhiindiaNeetNeet Ug