DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰ ਵੱਲੋਂ ਤ੍ਰਿਪੁਰਾ ਦੇ ਦੋ ਬਾਗ਼ੀ ਗੁੱਟਾਂ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ

* ਐੱਨਐੱਲਐੱਫਟੀ ਅਤੇ ਏਟੀਟੀਐੱਫ ਮੁੱਖ ਧਾਰਾ ’ਚ ਪਰਤਣ ਲਈ ਹੋਏ ਰਾਜ਼ੀ * ਬਾਗ਼ੀ ਗੁੱਟਾਂ ਦੇ ਇਲਾਕਿਆਂ ’ਚ ਵਿਕਾਸ ਲਈ 250 ਕਰੋੜ ਰੁਪਏ ਮਨਜ਼ੂਰ * ਸ਼ਾਹ ਵੱਲੋਂ ਤ੍ਰਿਪੁਰਾ ਦੇ ਤਿੰਨ ਸਮਝੌਤਿਆਂ ਸਣੇ ਉੱਤਰ-ਪੂਰਬ ’ਚ 12 ਸਮਝੌਤੇ ਹੋਣ ਦਾ ਦਾਅਵਾ ਨਵੀਂ ਦਿੱਲੀ,...
  • fb
  • twitter
  • whatsapp
  • whatsapp
featured-img featured-img
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਂਤੀ ਸਮਝੌਤੇ ਦੌਰਾਨ ਬਾਗ਼ੀ ਧੜੇ ਦੇ ਆਗੂਆਂ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement

* ਐੱਨਐੱਲਐੱਫਟੀ ਅਤੇ ਏਟੀਟੀਐੱਫ ਮੁੱਖ ਧਾਰਾ ’ਚ ਪਰਤਣ ਲਈ ਹੋਏ ਰਾਜ਼ੀ

* ਬਾਗ਼ੀ ਗੁੱਟਾਂ ਦੇ ਇਲਾਕਿਆਂ ’ਚ ਵਿਕਾਸ ਲਈ 250 ਕਰੋੜ ਰੁਪਏ ਮਨਜ਼ੂਰ

Advertisement

* ਸ਼ਾਹ ਵੱਲੋਂ ਤ੍ਰਿਪੁਰਾ ਦੇ ਤਿੰਨ ਸਮਝੌਤਿਆਂ ਸਣੇ ਉੱਤਰ-ਪੂਰਬ ’ਚ 12 ਸਮਝੌਤੇ ਹੋਣ ਦਾ ਦਾਅਵਾ

ਨਵੀਂ ਦਿੱਲੀ, 4 ਸਤੰਬਰ

ਤ੍ਰਿਪੁਰਾ ’ਚ ਹਿੰਸਾ ਖ਼ਤਮ ਕਰਨ ਅਤੇ ਸ਼ਾਂਤੀ ਬਹਾਲੀ ਲਈ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ’ਚ ਕੇਂਦਰ ਤੇ ਸੂਬਾ ਸਰਕਾਰ ਅਤੇ ਦੋ ਬਾਗ਼ੀ ਗੁੱਟਾਂ ਵਿਚਕਾਰ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਸਮਝੌਤੇ ’ਤੇ ਦਸਤਖ਼ਤ ਦੌਰਾਨ ਨੈਸ਼ਨਲ ਲਿਬਰੇਸ਼ਨ ਫਰੰਟ ਆਫ਼ ਤ੍ਰਿਪੁਰਾ (ਐੱਨਐੱਲਐੱਫਟੀ) ਅਤੇ ਆਲ ਤ੍ਰਿਪੁਰਾ ਟਾਈਗਰ ਫੋਰਸ (ਏਟੀਟੀਐੱਫ) ਦੇ ਨੁਮਾਇੰਦਿਆਂ ਨਾਲ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਅਤੇ ਸੂਬੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਦੋਵੇਂ ਬਾਗ਼ੀ ਗੁੱਟਾਂ ਦੇ ਇਲਾਕਿਆਂ ’ਚ ਵਿਕਾਸ ਲਈ ਸਰਕਾਰ ਵੱਲੋਂ 250 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਉੱਤਰ-ਪੂਰਬੀ ਖ਼ਿੱਤੇ ਖਾਸ ਕਰਕੇ ਕਬਾਇਲੀਆਂ ਦੇ ਚੌਤਰਫ਼ਾ ਵਿਕਾਸ ਲਈ ਵਚਨਬੱਧ ਹੈ। ਸ਼ਾਹ ਨੇ ਕਿਹਾ ਕਿ ਐੱਨਐੱਲਐੱਫਟੀ ਅਤੇ ਏਟੀਟੀਐੱਫ ਮੁੱਖ ਧਾਰਾ ’ਚ ਪਰਤਣ ਅਤੇ 35 ਸਾਲ ਪੁਰਾਣੇ ਸੰਘਰਸ਼ ਨੂੰ ਖ਼ਤਮ ਕਰਨ ਲਈ ਰਾਜ਼ੀ ਹੋ ਗਏ ਹਨ। ਗ੍ਰਹਿ ਮੁਤਾਬਕ ਉਨ੍ਹਾਂ ਮੋਦੀ ਸਰਕਾਰ ’ਚ ਭਰੋਸਾ ਜ਼ਾਹਿਰ ਕਰਦਿਆਂ ਹਿੰਸਾ ਛੱਡ ਕੇ ਖੁਸ਼ਹਾਲ ਅਤੇ ਵਿਕਸਤ ਤ੍ਰਿਪੁਰਾ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਉੱਤਰ-ਪੂਰਬ ’ਚ ਸ਼ਾਂਤੀ ਬਹਾਲੀ ਲਈ 12 ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ ਜਿਨ੍ਹਾਂ ’ਚੋਂ ਤਿੰਨ ਤ੍ਰਿਪੁਰਾ ਨਾਲ ਸਬੰਧਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ 10 ਹਜ਼ਾਰ ਲੋਕ ਹਥਿਆਰ ਸੁੱਟ ਕੇ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਹਨ। ਸ਼ਾਹ ਨੇ ਕਿਹਾ ਕਿ 328 ਤੋਂ ਵਧ ਹੋਰ ਬਾਗ਼ੀ ਛੇਤੀ ਹਥਿਆਰ ਸੁੱਟ ਦੇਣਗੇ। ਉਨ੍ਹਾਂ ਕਿਹਾ ਕਿ ਜਿਥੇ ਕਿਤੇ ਵੀ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਹੋਏ ਹਨ, ਮੋਦੀ ਸਰਕਾਰ ਉਨ੍ਹਾਂ ਇਲਾਕਿਆਂ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ। -ਪੀਟੀਆਈ

Advertisement
×