ਅਜਮੇਰ ਜਬਰ-ਜਨਾਹ ਮਾਮਲੇ ’ਚ ਛੇ ਹੋਰ ਨੂੰ ਉਮਰ ਕੈਦ
ਜੈਪੁਰ: ਅਜਮੇਰ ਦੀ ਵਿਸ਼ੇਸ਼ ਅਦਾਲਤ ਨੇ ਅੱਜ 1992 ਦੇ ਬਲੈਕਮੇਲ ਅਤੇ ਜਬਰ-ਜਨਾਹ ਮਾਮਲੇ ਵਿੱਚ ਛੇ ਹੋਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਘਟਨਾ ਵਿੱਚ ਅਜਮੇਰ ਦੀਆਂ 100 ਤੋਂ ਵੱਧ ਲੜਕੀਆਂ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੋਕਸੋ...
Advertisement
ਜੈਪੁਰ:
ਅਜਮੇਰ ਦੀ ਵਿਸ਼ੇਸ਼ ਅਦਾਲਤ ਨੇ ਅੱਜ 1992 ਦੇ ਬਲੈਕਮੇਲ ਅਤੇ ਜਬਰ-ਜਨਾਹ ਮਾਮਲੇ ਵਿੱਚ ਛੇ ਹੋਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਘਟਨਾ ਵਿੱਚ ਅਜਮੇਰ ਦੀਆਂ 100 ਤੋਂ ਵੱਧ ਲੜਕੀਆਂ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੋਕਸੋ ਸਬੰਧੀ ਅਦਾਲਤ ਦੇ ਜੱਜ ਰੰਜਨ ਸਿੰਘ ਨੇ ਨਫੀਸ ਚਿਸ਼ਤੀ, ਨਸੀਮ, ਸਲੀਮ ਚਿਸ਼ਤੀ, ਇਕਬਾਲ ਭਾਟੀ, ਸੋਹੇਲ ਗਨੀ ਤੇ ਸਈਦ ਜ਼ਮੀਰ ਹੁਸੈਨ ਨੂੰ ਪੰਜ-ਪੰਜ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਇਨ੍ਹਾਂ ’ਚੋਂ ਭਾਟੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਐਂਬੂਲੈਂਸ ’ਚ ਦਿੱਲੀ ਤੋਂ ਲਿਆਂਦਾ ਗਿਆ। -ਪੀਟੀਆਈ
Advertisement
Advertisement
×