DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਆਰਟੀਸੀ ਦੇ ਬੇੜੇ ਵਿੱਚ ਦੋ ਵੋਲਵੋ ਬੱਸਾਂ ਸ਼ਾਮਲ

ਖੇਤਰੀ ਪ੍ਰਤੀਨਿਧ ਪਟਿਆਲਾ, 10 ਨਵੰਬਰ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਬੱਸ ਅੱਡੇ ’ਚੋਂ ਦੋ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਹ ਵੋਲਵੋ ਬੱਸਾਂ ਪੰਜਾਬ ’ਚ ਪਹਿਲੀ ਵਾਰ ਚਲਾਈਆਂ ਗਈਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਅਜਿਹੀਆਂ ਲਗਜ਼ਰੀ ਬੱਸਾਂ...
  • fb
  • twitter
  • whatsapp
  • whatsapp
featured-img featured-img
ਵੋਲਵੋ ਬੱਸਾਂ ਨੂੰ ਰਵਾਨਾ ਕਰਦੇ ਹੋਏ ਚੇਅਰਮੈਨ ਰਣਜੋਧ ਹਡਾਣਾ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ

ਪਟਿਆਲਾ, 10 ਨਵੰਬਰ

Advertisement

ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਬੱਸ ਅੱਡੇ ’ਚੋਂ ਦੋ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਹ ਵੋਲਵੋ ਬੱਸਾਂ ਪੰਜਾਬ ’ਚ ਪਹਿਲੀ ਵਾਰ ਚਲਾਈਆਂ ਗਈਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਅਜਿਹੀਆਂ ਲਗਜ਼ਰੀ ਬੱਸਾਂ ਦਿੱਲੀ ਦੇ ਰੂਟ ’ਤੇ ਹੀ ਚੱਲਦੀਆਂ ਹਨ। ਸ੍ਰੀ ਹਡਾਣਾ ਨੇ ਕਿਹਾ ਕਿ ਦੋਵੇਂ ਨਵੀਆਂ ਵੋਲਵੋ ਬੱਸਾਂ ਚੰਡੀਗੜ੍ਹ ਤੋਂ ਅਬਹੋਰ ਤੱਕ ਜਾਇਆ ਕਰਨਗੀਆਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤੱਕ ਪੀਆਰਟੀਸੀ ਇਸ ਕਰ ਕੇ ਘਾਟੇ ਵਿੱਚ ਹੀ ਚੱਲਦੀ ਰਹੀ ਹੈ ਕਿਉਂਕਿ 70 ਸਾਲਾਂ ਤੋਂ ਕਾਬਜ਼ ਸਰਕਾਰਾਂ ਖਜ਼ਾਨੇ ਨੂੰ ਘੁਣ ਵਾਂਗ ਖਾ ਰਹੀਆਂ ਸਨ ਬਲਕਿ ਹਕੂਮਤਾਂ ਵਿਚਲੇ ਲੋਕ ਹੀ ਬਿਨਾਂ ਪਰਮਿਟ ਤੋਂ ਕਈ-ਕਈ ਬੱਸਾਂ ਚਲਾ ਰਹੇ ਸਨ ਪਰ ‘ਆਪ’ ਸਰਕਾਰ ਨੇ ਸ਼ਿਕੰਜਾ ਕੱਸਦਿਆਂ ਦੋ ਨੰਬਰ ’ਚ ਚੱਲਦੀਆਂ 21 ਬੱਸਾਂ ਬੰਦ ਕਰਵਾਈਆਂ ਹਨ। 16 ਡਰਾਈਵਰਾਂ ਤੋਂ ਚੋਰੀ ਕੀਤਾ 42,409 ਰੁਪਏ ਦਾ 500 ਲਿਟਰ ਡੀਜ਼ਲ ਫੜਨ ਸਮੇਤ ਗਬਨ ਕਰਦੇ 40 ਕੰਡਕਟਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਬਿਨਾਂ ਟਿਕਟ ਸਫਰ ਕਰਦੀਆਂ 524 ਸਵਾਰੀਆਂ ਨੂੰ 1.21 ਲੱਖ ਜੁਰਮਾਨੇ ਕੀਤੇ ਗਏ ਹਨ। ਇਸ ਮੌਕੇ ਜਨਰਲ ਮੈਨੇਜਰ ਅਮਨਵੀਰ ਟਿਵਾਣਾ, ਐੱਮਪੀ ਸਿੰਘ, ਮਨਿੰਦਰਪਾਲ ਸਿੱਧੂ ਸਮੇਤ ਐਕਸੀਅਨ ਜਤਿੰਦਰਪਾਲ ਗਰੇਵਾਲ, ਹਰਪਿੰਦਰ ਚੀਮਾ, ਪੀਏ ਰਮਨਜੋਤ ਸਿੰਘ ਅਤੇ ਅਰਵਿੰਦਰ ਸਿੰਘ ਵੀ ਮੌਜੂਦ ਸਨ।

Advertisement
×