ਨੇਪਾਲ: ਜ਼ਮੀਨ ਖਿਸਕਣ ਕਾਰਨ ਸੱਤ ਮੌਤਾਂ
ਕਾਠਮੰਡੂ, 29 ਜੂਨ ਪੱਛਮੀ ਨੇਪਾਲ ਵਿਚ ਜ਼ਮੀਨ ਖਿਸਕਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕੇ ਗੁਲਮੀ ਜ਼ਿਲ੍ਹੇ ਵਿਚ ਘਰ ਵਹਿਣ ਕਾਰਨ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋਈ ਹੈ। ਨਗਰਪਾਲਿਕਾ ਦੇ ਚੇਅਰਮੈਨ ਦੇਵੀ ਰਾਮ ਅਰਿਆਲ...
Advertisement
ਕਾਠਮੰਡੂ, 29 ਜੂਨ
ਪੱਛਮੀ ਨੇਪਾਲ ਵਿਚ ਜ਼ਮੀਨ ਖਿਸਕਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕੇ ਗੁਲਮੀ ਜ਼ਿਲ੍ਹੇ ਵਿਚ ਘਰ ਵਹਿਣ ਕਾਰਨ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋਈ ਹੈ। ਨਗਰਪਾਲਿਕਾ ਦੇ ਚੇਅਰਮੈਨ ਦੇਵੀ ਰਾਮ ਅਰਿਆਲ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਪਰਿਵਾਰਕ ਮੈਂਬਰ ਘਰ ਸਮੇਤ ਵਹਿ ਗਏ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾ ਬਰਾਮਦ ਕਰ ਲਈਆਂ ਹਨ। ਉੱਧਰ ਪੁਲੀਸ ਅਧਿਕਾਰੀ ਇੰਦਰ ਬਹਾਦੁਰ ਰਾਣਾ ਨੇ ਸਿਨਹੁਆ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਿਆਂਗਜਾ ਜਿਲ੍ਹੇ ਵਿਚ ਪੇਂਦੀਖੋਲਾ ਨਗਰਪਾਲਿਕਾ 'ਚ ਜ਼ਮੀਨ ਖਿਸਕਣ ਕਾਰਨ ਹੋਏ ਹਾਦਸੇ ਵਿਚ ਮਾਂ ਅਤੇ ਧੀ ਦੀ ਮੌਤ ਹੋ ਗਈ। ਇਸ ਮਾਨਸੂਨ ਦੌਰਾਨ ਮੀਂਹ ਕਾਰਨ ਹੋਏ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। -ਆਈਏਐੱਨਐੱਸ
Advertisement
Advertisement
×