ਮਨੀਪੁਰ: ਪੂਰਬੀ ਇੰਫਾਲ ਜ਼ਿਲ੍ਹੇ ’ਚੋਂ ਹਥਿਆਰ ਬਰਾਮਦ
ਇੰਫਾਲ, 29 ਅਗਸਤ ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਦੇ ਸੇਕਤਾ ਅਵਾਂਗ ਲੇਈਕਾਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਬਿਆਨ ਅਨੁਸਾਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਇਨਸਾਸ ਰਾਈਫਲ, ਦੋ ਏਕੇ-56 ਰਾਈਫਲ, ਮੈਗਜ਼ੀਨ,...
Advertisement
ਇੰਫਾਲ, 29 ਅਗਸਤ
ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਦੇ ਸੇਕਤਾ ਅਵਾਂਗ ਲੇਈਕਾਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਬਿਆਨ ਅਨੁਸਾਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਇਨਸਾਸ ਰਾਈਫਲ, ਦੋ ਏਕੇ-56 ਰਾਈਫਲ, ਮੈਗਜ਼ੀਨ, ਗੋਲਾ-ਬਾਰੂਦ ਅਤੇ ਸੈਨਾ ਦੀ ਵਰਦੀ ਸਣੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਪੱਛਮੀ ਇੰਫਾਲ ਜ਼ਿਲ੍ਹੇ ਦੇ ਲੇਈਕਿਨਥਾਬੀ ਇਲਾਕੇ ਵਿੱਚ ਕੁੱਝ ਬੰਦੂਕਧਾਰੀਆਂ ਵੱਲੋਂ ਪੁਲੀਸ ਕਰਮੀਆਂ ਤੋਂ ਕਥਿਤ ਤੌਰ ’ਤੇ ਤਿੰਨ ਰਾਈਫਲ ਅਤੇ ਗੋਲਾ-ਬਾਰੂਦ ਖੋਹਣ ਮਗਰੋਂ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪੁਲੀਸ ਦੇ ਬਿਆਨ ਵਿੱਚ ਕਿਹਾ ਗਿਆ ਕਿ ਇਸ ਵਾਰਦਾਤ ਸਬੰਧੀ ਚਾਰ ਪੁਲੀਸ ਕਰਮੀਆਂ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ ਦਸ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। -ਪੀਟੀਆਈ
Advertisement
Advertisement
Advertisement
×

