ਮਹਾਰਾਸ਼ਟਰ ਚੋਣਾਂ: ਕਾਂਗਰਸ ਵੱਲੋਂ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ: ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਕਾਂਗਰਸ ਦੀ ਸੂਬਾਈ ਇਕਾਈ ਦੇ ਮੁਖੀ ਨਾਨਾ ਪਟੋਲੇ ਨੂੰ ਸਾਕੋਲੀ, ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੂੰ ਕਰਾਡ ਦੱਖਣ ਅਤੇ ਵਿਧਾਨ ਸਭਾ...
Advertisement
ਨਵੀਂ ਦਿੱਲੀ:
ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਕਾਂਗਰਸ ਦੀ ਸੂਬਾਈ ਇਕਾਈ ਦੇ ਮੁਖੀ ਨਾਨਾ ਪਟੋਲੇ ਨੂੰ ਸਾਕੋਲੀ, ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੂੰ ਕਰਾਡ ਦੱਖਣ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਿਜੈ ਵਾਦੇਤੀਵਰ ਨੂੰ ਬ੍ਰਹਮਪੁਰੀ ਤੋਂ ਮੈਦਾਨ ’ਚ ਉਤਾਰਿਆ ਹੈ। ਪਾਰਟੀ ਨੇ ਬਾਲਾਸਾਹਿਬ ਥੋਰਾਟ ਨੂੰ ਸੰਗਮਨੇਰ, ਨਿਤਿਨ ਰਾਊਤ ਨੂੰ ਨਾਗਪੁਰ ਉੱਤਰ, ਜਯੋਤੀ ਏਕਨਾਥ ਗਾਇਕਵਾੜ ਨੂੰ ਧਾਰਾਵੀ, ਅਮਿਤ ਦੇਸ਼ਮੁਖ ਨੂੰ ਲਾਤੂਰ ਸ਼ਹਿਰ ਤੇ ਧੀਰਜ ਦੇਸ਼ਮੁਖ ਨੂੰ ਲਾਤੂਰ ਦਿਹਾਤੀ ਤੋਂ ਟਿਕਟ ਦਿੱਤੀ ਹੈ। -ਪੀਟੀਆਈ
Advertisement
Advertisement
Advertisement
×