ਮਹਾਰਾਸ਼ਟਰ ਚੋਣਾਂ: ਵਾਹਨ ’ਚੋਂ 19 ਕਿੱਲੋ ਸੋਨਾ ਤੇ 37 ਕਿੱਲੋ ਚਾਂਦੀ ਬਰਾਮਦ
ਛਤਰਪਤੀ ਸੰਭਾਜੀਨਗਰ: ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਕਰ ਕੇ ਲੱਗੇ ਆਦਰਸ਼ ਚੋਣ ਜ਼ਾਬਤੇ ਦਰਮਿਆਨ ਛਤਰਪਤੀ ਸੰਭਾਜੀਨਗਰ ’ਚ ਅੱਜ ਨਿਗਰਾਨ ਟੀਮ ਵੱਲੋਂ ਇਕ ਵਾਹਨ ਵਿੱਚੋਂ 19 ਕਿੱਲੋ ਸੋਨਾ ਅਤੇ 37 ਕਿੱਲੋ ਚਾਂਦੀ ਬਰਾਮਦ ਕੀਤੀ ਗਈ। ਇਨ੍ਹਾਂ ਦੋਹਾਂ ਧਾਤਾਂ ਦੀ ਕੀਮਤ ਕੁੱਲ...
Advertisement
ਛਤਰਪਤੀ ਸੰਭਾਜੀਨਗਰ:
ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਕਰ ਕੇ ਲੱਗੇ ਆਦਰਸ਼ ਚੋਣ ਜ਼ਾਬਤੇ ਦਰਮਿਆਨ ਛਤਰਪਤੀ ਸੰਭਾਜੀਨਗਰ ’ਚ ਅੱਜ ਨਿਗਰਾਨ ਟੀਮ ਵੱਲੋਂ ਇਕ ਵਾਹਨ ਵਿੱਚੋਂ 19 ਕਿੱਲੋ ਸੋਨਾ ਅਤੇ 37 ਕਿੱਲੋ ਚਾਂਦੀ ਬਰਾਮਦ ਕੀਤੀ ਗਈ। ਇਨ੍ਹਾਂ ਦੋਹਾਂ ਧਾਤਾਂ ਦੀ ਕੀਮਤ ਕੁੱਲ ਮਿਲਾ ਕੇ 19 ਕਰੋੜ ਰੁਪਏ ਬਣਦੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਬਿਆਨ ਮੁਤਾਬਕ ਇਹ ਬਰਾਮਦਗੀ ਜ਼ਿਲ੍ਹੇ ਦੀ ਸਿਲੌਡ ਤਹਿਸੀਲ ’ਚ ਕੀਤੀ ਗਈ। ਅਧਿਕਾਰੀ ਨੇ ਕਿਹਾ, ‘‘ਨਿਗਰਾਨ ਟੀਮ ਨੇ ਛਤਰਪਤੀ ਸੰਭਾਜੀਨਗਰ-ਜਲਗਾਓਂ ਸ਼ਾਹਰਾਹ ’ਤੇ ਸਥਿਤ ਨਿਲੋਡ ਫਾਟਾ ਇਲਾਕੇ ਵਿੱਚ ਇਕ ਚਾਰ ਪਹੀਆ ਵਾਹਨ ’ਚੋਂ 19 ਕਿੱਲੋ ਸੋਨਾ ਅਤੇ 37 ਕਿੱਲੋ ਚਾਂਦੀ ਬਰਾਮਦ ਕੀਤੀ। ਬਰਾਮਦ ਕੀਤੀਆਂ ਗਈਆਂ ਇਹ ਕੀਮਤੀ ਧਾਤਾਂ ਪੁਲੀਸ ਵੱਲੋਂ ਜੀਐੱਸਟੀ ਵਿਭਾਗ ਦੀ ਟੀਮ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿੱਚ ਅਗਲੀ ਕਾਰਵਾਈ ਜੀਐੱਸਟੀ ਵਿਭਾਗ ਵੱਲੋਂ ਕੀਤੀ ਜਾਵੇਗੀ। -ਪੀਟੀਆਈ
Advertisement
Advertisement
×