DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਯਾ ਬੱਚਨ ਨੇ ਆਪਣੇ ਨਾਂ ’ਚ ‘ਅਮਿਤਾਭ’ ਜੋੜਨ ’ਤੇ ਮੁੜ ਇਤਰਾਜ਼ ਜਤਾਇਆ

ਨਵੀਂ ਦਿੱਲੀ, 5 ਅਗਸਤ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਰਾਜ ਸਭਾ ’ਚ ਆਪਣੇ ਨਾਂ ਨਾਲ ‘ਅਮਿਤਾਭ’ ਜੋੜੇ ਜਾਣ ’ਤੇ ਅੱਜ ਮੁੜ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸੰਸਦ ’ਚ ਇਹ ਨਵਾਂ ਨਾਟਕ ਸ਼ੁਰੂ ਹੋ ਗਿਆ ਹੈ। ਜਯਾ ਨੇ ਇਹ...
  • fb
  • twitter
  • whatsapp
  • whatsapp
featured-img featured-img
ਰਾਜ ਸਭਾ ’ਚ ਜਯਾ ਬੱਚਨ ਦੀ ਸ਼ਿਕਾਇਤ ਸੁਣਦੇ ਹੋਏ ਸਭਾਪਤੀ ਜਗਦੀਪ ਧਨਖੜ। --ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 5 ਅਗਸਤ

ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਰਾਜ ਸਭਾ ’ਚ ਆਪਣੇ ਨਾਂ ਨਾਲ ‘ਅਮਿਤਾਭ’ ਜੋੜੇ ਜਾਣ ’ਤੇ ਅੱਜ ਮੁੜ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸੰਸਦ ’ਚ ਇਹ ਨਵਾਂ ਨਾਟਕ ਸ਼ੁਰੂ ਹੋ ਗਿਆ ਹੈ। ਜਯਾ ਨੇ ਇਹ ਇਤਰਾਜ਼ ਉਸ ਸਮੇਂ ਜਤਾਇਆ ਜਦੋਂ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਦਾ ਨਾਂ ਪੁਕਾਰਿਆ।

Advertisement

ਜਯਾ ਨੇ ਕਿਹਾ, ‘‘ਸ੍ਰੀਮਾਨ, ਮੈਨੂੰ ਆਸ ਹੈ ਕਿ ਤੁਸੀਂ ਅਮਿਤਾਭ ਦਾ ਮਤਲਬ ਸਮਝਦੇ ਹੋਵੋਗੇ। ਮੈਨੂੰ ਆਪਣੇ ਪਤੀ ਅਤੇ ਉਨ੍ਹਾਂ ਦੀ ਪ੍ਰਾਪਤੀਆਂ ’ਤੇ ਵੀ ਮਾਣ ਹੈ ਪਰ ਤੁਸੀਂ ਸਾਰਿਆਂ ਨੇ ਇਹ ਨਵਾਂ ਨਾਟਕ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇੰਜ ਨਹੀਂ ਹੁੰਦਾ ਸੀ।’’ ਇਸ ਦੇ ਜਵਾਬ ’ਚ ਧਨਖੜ ਨੇ ਕਿਹਾ ਕਿ ਉਨ੍ਹਾਂ ਚੋੋਣ ਸਰਟੀਫਿਕੇਟ ’ਤੇ ਦਰਜ ਨਾਂ ਹੀ ਬੋਲਿਆ ਹੈ ਅਤੇ ਜੇ ਉਹ ਚਾਹੁੰਦੇ ਹਨ ਤਾਂ ਨਾਂ ਬਦਲਵਾ ਸਕਦੇ ਹਨ। ਜਯਾ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ’ਚ ਉਨ੍ਹਾਂ ਦੀ ਪਤਨੀ ਦਾ ਨਾਂ ਨਾ ਹੋਣ ’ਤੇ ਸਵਾਲ ਕੀਤਾ ਜਿਸ ’ਤੇ ਖੱਟਰ ਨੇ ਕਿਹਾ ਕਿ ਇਹ ਇਸ ਜਨਮ ’ਚ ਨਹੀਂ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਖੱਟਰ ਅਣਵਿਆਹੇ ਹਨ। -ਆਈਏਐੱਨਐੱਸ

Advertisement
×