ਜੈਸ਼ੰਕਰ ਨੇ ਰੂਸੀ ਹਸਮਰੁਤਬਾ ਲਾਵਰੋਵ ਨਾਲ ਮੁਲਾਕਾਤ ਕੀਤੀ
ਯੁੱਧ ਖੇਤਰ ਵਿਚ ਮੌਜੂਦ ਭਾਰਤੀਆਂ ਦੀ ਸਰੁੱਖਿਅਤ ਵਾਪਸੀ ਲਈ ਚਰਚਾ ਕੀਤੀ
ਅਸਤਾਨਾ ਵਿੱਚ ਇੱਕ ਮੀਟਿੰਗ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ। (PTI Photo)
Advertisement
ਅਸਤਾਨਾ (ਕਜ਼ਾਖ਼ਿਸਤਾਨ), 3 ਜੁਲਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਆਪਣੇ ਵਿਦੇਸ਼ੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਕਾਲਤ ਦੌਰਾਨ ਯੁੱਧ ਖੇਤਰ ਵਿਚ ਮੌਜੂਦ ਭਾਰਤੀਆਂ ਦਾ ਮੁੱਦਾ ਉਠਾਇਆ ਅਤੇ ਉਨ੍ਹਾਂ ਦੇ ਸੁਰੱਖਿਅਤ ਵਾਪਸੀ ਲਈ ਦਬਾਅ ਪਾਇਆ ਹੈ। ਜੈਸ਼ੰਕਰ ਸ਼ੰਘਾਈ ਸਹਿਯੋਗੀ ਸੰਗਠਨ ਦੇ ਸਲਾਨਾ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਜੈਸ਼ੰਕਰ ਨੇ ਸੋਸ਼ਲ ਮੀਡੀਆ 'ਐਕਸ' ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਯੁੱਧ ਖੇਤਰ ਵਿਚ ਮੌਜੂਦ ਭਾਰਤੀ ਨਾਗਰਿਕਾਂ ਬਾਰੇ ਵਿਸ਼ੇਸ਼ ਤੌਰ ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਚਰਚਾ ਕੀਤੀ ਹੈ। -ਪੀਟੀਆਈ
Advertisement
Advertisement
×