ਰੱਖਿਆ ਮੰਤਰੀ ਰਾਜਨਾਥ ਦਾ ਅਮਰੀਕਾ ਦੌਰਾ ਭਲਕ ਤੋਂ
ਨਵੀਂ ਦਿੱਲੀ, 21 ਅਗਸਤ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ-ਅਮਰੀਕਾ ਵਿਚਾਲੇ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ 23 ਅਗਸਤ ਤੋਂ ਚਾਰ ਰੋਜ਼ਾ ਅਮਰੀਕਾ ਦੌਰੇ ’ਤੇ ਜਾਣਗੇ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਨਾਥ ਸਿੰਘ...
Advertisement
ਨਵੀਂ ਦਿੱਲੀ, 21 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ-ਅਮਰੀਕਾ ਵਿਚਾਲੇ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ 23 ਅਗਸਤ ਤੋਂ ਚਾਰ ਰੋਜ਼ਾ ਅਮਰੀਕਾ ਦੌਰੇ ’ਤੇ ਜਾਣਗੇ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਨਾਥ ਸਿੰਘ 23 ਤੋਂ 26 ਅਗਸਤ ਤੱਕ ਚਾਰ ਰੋਜ਼ਾ ਅਮਰੀਕਾ ਦੌਰੇ ਦੌਰਾਨ ਵਾਸ਼ਿੰਗਟਨ ’ਚ ਰੱਖਿਆ ਮੰਤਰੀ ਲੌਇਡ ਅਸਟਿਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਸਣੇ ਕਈ ਹੋਰਨਾਂ ਨਾਲ ਗੱਲਬਾਤ ਕਰਨਗੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤ ਵੱਲੋਂ 31 ਐੱਮਕਿਊ-9ਬੀ ਡਰੋਨ ਖ਼ਰੀਦਣ ਦੀ ਯੋਜਨਾ ਹੈ ਤੇ ਸਿੰਘ ਇਸ ਬਾਰੇ ਅਸਟਿਨ ਨਾਲ ਗੱਲਬਾਤ ਕਰਨਗੇ। -ਪੀਟੀਆਈ
Advertisement
Advertisement
×