ਕਾਂਗਰਸ ਵੱਲੋਂ ਸੇਬੀ ਮੁਖੀ ਖ਼ਿਲਾਫ਼ ਦੋਸ਼ਾਂ ਦੀ ਆਜ਼ਾਦ ਜਾਂਚ ਦੀ ਮੰਗ
ਨਵੀਂ ਦਿੱਲੀ, 5 ਸਤੰਬਰ ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਖ਼ਿਲਾਫ਼ ਦੋਸ਼ਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਨੇ ਅੱਜ ਮਾਮਲੇ ਦੀ ਆਜ਼ਾਦ ਜਾਂਚ ਦੀ ਮੰਗ ਕੀਤੀ ਹੈ। ਮੁੱਖ ਵਿਰੋਧੀ ਧਿਰ ਨੇ ਕਿਹਾ ਕਿ ਜਾਂਚ ਕਰਾਉਣਾ ਕੌਮੀ ਹਿੱਤ ਵਿੱਚ...
Advertisement
ਨਵੀਂ ਦਿੱਲੀ, 5 ਸਤੰਬਰ
ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਖ਼ਿਲਾਫ਼ ਦੋਸ਼ਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਨੇ ਅੱਜ ਮਾਮਲੇ ਦੀ ਆਜ਼ਾਦ ਜਾਂਚ ਦੀ ਮੰਗ ਕੀਤੀ ਹੈ। ਮੁੱਖ ਵਿਰੋਧੀ ਧਿਰ ਨੇ ਕਿਹਾ ਕਿ ਜਾਂਚ ਕਰਾਉਣਾ ਕੌਮੀ ਹਿੱਤ ਵਿੱਚ ਹੈ ਕਿਉਂਕਿ ਵਿਦੇਸ਼ੀ ਨਿਵੇਸ਼ਕ ਚਿੰਤਾ ਵਿੱਚ ਹਨ ਤੇ ਭਾਰਤੀ ਸ਼ੇਅਰ ਬਾਜ਼ਾਰ ਦਾ ਵੱਕਾਰ ਸ਼ੱਕ ਦੇ ਘੇਰੇ ਵਿੱਚ ਹੈ।
Advertisement
‘ਪ੍ਰੋਫੈਸ਼ਨਲਜ਼ ਕਾਂਗਰਸ’ ਦੇ ਪ੍ਰਧਾਨ ਤੇ ਅੰਕੜਾ ਵਿਸ਼ਲੇਸ਼ਣ ਮਾਹਿਰ ਪ੍ਰਵੀਨ ਚਕਰਵਰਤੀ ਨੇ ਕਿਹਾ ਕਿ ਸਿਰਫ਼ ਨਿਰਪੱਖ ਤੇ ਆਜ਼ਾਦ ਜਾਂਚ ਦੀ ਲੋੜ ਹੈ, ਜਿਸ ਵਿੱਚ ਸੇਬੀ ਦੀ ਪ੍ਰਧਾਨ ਬੁਚ ਨੂੰ ਉਦੋਂ ਤੱਕ ਅਹੁਦੇ ਤੋਂ ਹਟਾ ਦਿੱਤਾ ਜਾਵੇ, ਜਦੋਂ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਤੇ ਅਰਥਚਾਰੇ ਵਿੱਚ ਭਰੋਸਾ ਬਹਾਲ ਹੋ ਸਕਦਾ ਹੈ। -ਪੀਟੀਆਈ
Advertisement
Advertisement
×