ਗੁੰਮਰਾਹਕੁਨ ਤੱਥ ਪੇਸ਼ ਕਰਨ ਲਈ ਸੀਬੀਆਈ ਦੀ ਟੀਐੱਮਸੀ ਵੱਲੋਂ ਆਲੋਚਨਾ
ਕੋਲਕਾਤਾ: ਹੁਕਮਰਾਨ ਟੀਐੱਮਸੀ ਨੇ ਸੁਪਰੀਮ ਕੋਰਟ ਵੱਲੋਂ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਦਾ ਸਿਆਸੀਕਰਨ ਨਾ ਕਰਨ ਦੀ ਕੀਤੀ ਟਿੱਪਣੀ ਦਾ ਸਵਾਗਤ ਕਰਦਿਆਂ ਕਿਹਾ ਕਿ ਸੀਬੀਆਈ ਨੇ ਗੁੰਮਰਾਹਕੁਨ ਤੱਥ ਅਦਾਲਤ ’ਚ ਪੇਸ਼ ਕੀਤੇ ਹਨ। ਉਧਰ ਭਾਜਪਾ ਨੇ ਵੀ ਸੁਪਰੀਮ...
Advertisement
ਕੋਲਕਾਤਾ:
ਹੁਕਮਰਾਨ ਟੀਐੱਮਸੀ ਨੇ ਸੁਪਰੀਮ ਕੋਰਟ ਵੱਲੋਂ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਦਾ ਸਿਆਸੀਕਰਨ ਨਾ ਕਰਨ ਦੀ ਕੀਤੀ ਟਿੱਪਣੀ ਦਾ ਸਵਾਗਤ ਕਰਦਿਆਂ ਕਿਹਾ ਕਿ ਸੀਬੀਆਈ ਨੇ ਗੁੰਮਰਾਹਕੁਨ ਤੱਥ ਅਦਾਲਤ ’ਚ ਪੇਸ਼ ਕੀਤੇ ਹਨ। ਉਧਰ ਭਾਜਪਾ ਨੇ ਵੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਸਵਾਗਤ ਕੀਤਾ ਹੈ। ਟੀਐੱਮਸੀ ਆਗੂ ਕੁਨਾਲ ਘੋਸ਼ ਨੇ ਕਿਹਾ ਕਿ ਸੁਪਰੀਮ ਕੋਰਟ ’ਚ ਕੇਸ ਦੀ ਸੁਣਵਾਈ ਚੱਲ ਰਹੀ ਹੋਣ ਕਾਰਨ ਉਹ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਕੁਝ ਸਿਆਸੀ ਪਾਰਟੀਆਂ ਘਟਨਾ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਸਿਖਰਲੀ ਅਦਾਲਤ ਨੇ ਸਹੀ ਨਿਰਦੇਸ਼ ਦਿੱਤੇ ਹਨ। ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਕਿ ਸੂਬਾ ਪ੍ਰਸ਼ਾਸਨ ਅਤੇ ਕੋਲਕਾਤਾ ਪੁਲੀਸ ਦੀਆਂ ਦੋਸ਼ੀਆਂ ਨੂੰ ਬਚਾਉਣ ਦੀਆਂ ਕਥਿਤ ਕੋਸ਼ਿਸ਼ਾਂ ਦਾ ਸੁਪਰੀਮ ਕੋਰਟ ’ਚ ਪਰਦਾਫਾਸ਼ ਹੋ ਗਿਆ ਹੈ। -ਪੀਟੀਆਈ
Advertisement
Advertisement
×