ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਗਊ ਦੀ ਗੱਲ ਕਰਦੀ ਹੈ ਪਰ ਉਸ ਦੀ ਰਾਖੀ ਨਹੀਂ ਕਰ ਸਕਦੀ: ਟੀਐੱਮਸੀ ਮੈਂਬਰ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੈਂਬਰ ਸਾਯੋਨੀ ਘੋਸ਼ ਨੇ ਅੱਜ ਲੋਕ ਸਭਾ ’ਚ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਗਊਆਂ ਬਾਰੇ ਗੱਲ ਕਰਦੇ ਹਨ ਪਰ ਉਨ੍ਹਾਂ ਨੂੰ ਢੁੱਕਵਾਂ ਚਾਰਾ ਦੇਣ ਦੇ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਉਸ ਦੀਆਂ...
Advertisement

ਨਵੀਂ ਦਿੱਲੀ:

ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੈਂਬਰ ਸਾਯੋਨੀ ਘੋਸ਼ ਨੇ ਅੱਜ ਲੋਕ ਸਭਾ ’ਚ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਗਊਆਂ ਬਾਰੇ ਗੱਲ ਕਰਦੇ ਹਨ ਪਰ ਉਨ੍ਹਾਂ ਨੂੰ ਢੁੱਕਵਾਂ ਚਾਰਾ ਦੇਣ ਦੇ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਉਸ ਦੀਆਂ ਜਥੇਬੰਦੀਆਂ ਗਊਆਂ ਨੂੰ ਲੰਪੀ ਰੋਗ ਨਾਲ ਮਰਨ ਤੋਂ ਵੀ ਨਹੀਂ ਬਚਾਅ ਸਕਦੀਆਂ ਹਨ।

Advertisement

ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰਾਲੇ ਲਈ ਗ੍ਰਾਂਟਾਂ ਬਾਰੇ ਹੋਈ ਚਰਚਾ ’ਚ ਹਿੱਸਾ ਲੈਂਦਿਆਂ ਸਾਯੋਨੀ ਨੇ ਨਫ਼ਰਤ ਅਤੇ ਧੋਖਾਧੜੀ ਦੀ ਸਿਆਸਤ ਨੂੰ ਮਾਤ ਦੇਣ ਲਈ ਆਪਣੇ ਹਲਕੇ ਜਾਧਵਪੁਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਪਸ਼ੂਪਾਲਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ 70 ਫ਼ੀਸਦੀ ਗਰੀਬ ਲੋਕ ਪਸ਼ੂਆਂ ’ਤੇ ਨਿਰਭਰ ਹਨ ਪਰ ਇਸ ਖੇਤਰ ਨੂੰ ਢੁੱਕਵਾਂ ਹਿੱਸਾ ਨਹੀਂ ਮਿਲਦਾ ਹੈ। ਉਨ੍ਹਾਂ ਕੈਟਲ ਅਤੇ ਪੋਲਟਰੀ ਫੀਡ ਦੀ ਵਧਦੀ ਕੀਮਤ ’ਤੇ ਵੀ ਚਿੰਤਾ ਜਤਾਈ। -ਪੀਟੀਆਈ

Advertisement
Tags :
BJPPunjabi khabarPunjabi NewsTrinamool Congress